ਧਾਰੀਵਾਲ, 4 ਜੂਨ (ਸਵਰਨ ਸਿੰਘ)-ਹਾਸ਼ੀਆ ਲੋਕ ਦਲ (ਗੈਰ ਰਾਜਨੀਤਕ ਸੰਸਥਾ) ਵਲੋਂ ਲੋਕ ਜਾਗਿ੍ਤੀ ਲਹਿਰ ਤਹਿਤ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਗਈਆਂ | ਚੀਫ ਆਰਗੇਨਾਈਜ਼ਰ ਡਾ. ਕਸ਼ਮੀਰ ਸਿੰਘ ਖੁੰਡਾ ਨੇ ਦੱਸਿਆ ਕਿ ਜਾਤੀ ਜਨ ਗਣਨਾ ਵਿਚ ਮੱੁਢਲੀ ਜਾਤੀ, ਮੁੱਢਲਾ ਧਰਮ ਲਿਖਾਉਣਾ, ਨਸ਼ਿਆਂ ਨਾਲ ਬਰਬਾਦ ਹੋ ਰਹੀ ਜਵਾਨੀ ਨੂੰ ਬਚਾਉਣ ਲਈ ਉਪਾਅ ਕਰਨੇ, ਮਜ਼ਦੂਰਾਂ ਦੀ ਦਿਹਾੜੀ ਵਧਾਉਣੀ ਅਤੇ 8 ਘੰਟੇ ਡਿਊਟੀ, ਮਨਰੇਗਾ, ਨਸ਼ਿਆਂ ਨਾਲ ਮਰ ਚੁੱਕੇ ਮਿ੍ਤਕਾਂ ਦੇ ਪਰਿਵਾਰਾਂ ਨੂੰ ਲਈ ਸਹੀ ਡਾਟੇ ਇਕੱਤਰ ਕਰ ਕੇ ਮੁਆਵਜਾ ਅਤੇ ਰੁਜ਼ਗਾਰ ਦਿਵਾਉਣ ਲਈ ਆਵਾਜ਼ ਬੁਲੰਦ ਕਰਨਾ ਅਤੇ ਹੋਰ ਕਈ ਮਸਲੇ ਵਿਚਾਰੇ ਗਏ | ਮੀਟਿੰਗਾਂ ਵਿਚ ਵੱਖ-ਵੱਖ ਪਿੰਡਾਂ ਦੇ ਬੁਲਾਰਿਆਂ ਕਾਬਲ ਸਿੰਘ ਸਰਪੰਚ, ਸਾਹਿਬ ਸਿੰਘ, ਡਾ. ਲਖਬੀਰ ਸਿੰਘ, ਡਾ. ਬਲਵੰਤ ਸਿੰਘ, ਮਲਕੀਅਤ ਸਿੰਘ, ਮੇਜਰ ਸਿੰਘ, ਸਰੂਪ ਸਿੰਘ, ਜਰਨੈਲ ਸਿੰਘ, ਅਵਤਾਰ ਸਿੰਘ, ਸੰਤੋਖ ਸਿੰਘ, ਦਵਿੰਦਰ ਸਿੰਘ, ਗੁਰਮੁਖ ਸਿੰਘ, ਸੁਖਜਿੰਦਰ ਸਿੰਘ, ਪੁੰਨੂੰ ਸਿੰਘ, ਬਲਬੀਰ ਸਿੰਘ, ਬਲਜਿੰਦਰ ਸਿੰਘ, ਗਗਨਦੀਪ ਸਿੰਘ, ਚਰਨਜੀਤ ਸਿੰਘ, ਸੁੱਚਾ ਸਿੰਘ, ਬਲਬੀਰ ਸਿੰਘ ਅਤੇ ਰਣਜੀਤ ਸਿੰਘ ਰਾਣਾ ਆਦਿ ਨੇ ਸੰਬੋਧਨ ਕੀਤਾ |