ਸ੍ਰੀ ਹਰਿਗੋਬਿੰਦਪੁਰ, 4 ਜੂਨ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਦੀਆਂ ਸਥਾਨਕਾਂ ਸਰਕਾਰਾਂ ਦੀਆਂ ਚੋਣਾਂ ਵਿਚ ਸ਼ਹਿਰ ਵਾਸੀਆਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਕਾਂਗਰਸ ਦੇ ਹੱਕ ਵਿਚ ਫ਼ਤਵਾ ਦਿੱਤਾ ਹੈ | ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਕਾਂਗਰਸ ਪਾਰਟੀ ਵਲੋਂ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਨੇ ਆਪਣੇ ਸਾਥੀਆਂ ਸਮੇਤ ਸ੍ਰੀ ਹਰਿਗੋਬਿੰਦਪੁਰ ਵਿਖੇ ਵੋਟਾਂ ਦੀ ਨਤੀਜੇ ਕਾਂਗਰਸ ਪਾਰਟੀ ਦੇ ਹੱਕ ਵਿਚ ਆਉਣ 'ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕੀਤਾ | ਉੁਨ੍ਹਾਂ ਕਿਹਾ ਕਿ ਸ਼ਹਿਰ 'ਚ ਜੋ ਜਿੱਤ ਹੋਈ ਲੋਕਾਂ ਦੀ ਬਦੌਲਤ ਹੈ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਪ੍ਰਧਾਨ ਨਵਦੀਪ ਸਿੰਘ ਪੰਨੂੰ ਵਲੋਂ ਦਿਨ-ਰਾਤ ਮਿਹਨਤ ਕੀਤੀ ਗਈ ਸੀ ਤੇ ਲੋਕਾਂ ਦੇ ਕੰਮ ਕੀਤੇ ਸ਼ਹਿਰ ਦੇ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਸੀ | ਉਨ੍ਹਾਂ ਕਿਹਾ ਕਿ ਪ੍ਰਧਾਨ ਪੰਨੂੰ ਵਲੋਂ ਕੀਤੀ ਗਈ ਮਿਹਨਤ ਸਦਕਾ ਹੀ ਅੱਜ ਜਿੱਤ ਮਿਲੀ ਹੈ | ਉਨ੍ਹਾਂ ਨਵਦੀਪ ਸਿੰਘ ਪੰਨੂੰ ਅਤੇ ਵੋਟਾਂ ਵਿਚ ਜਿੱਤੇ ਕੌਂਸਲਰਾਂ ਨੂੰ ਵਧਾਈ ਦਿੱਤੀ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਕਿਹਾ ਕਿ ਸ਼ਹਿਰ ਦੀਆਂ 7 ਵਾਰਡਾਂ ਵਿਚ ਚੋਣ ਹੋਈ ਹੈ, ਜਿਨ੍ਹਾਂ ਵਿਚੋਂ ਕਾਂਗਰਸ ਨੂੰ ਬਹੁਮੱਤ ਮਿਲਿਆ ਹੈ ਅਤੇ ਸ਼ਹਿਰ ਵਿਚ ਕਾਂਗਰਸ ਪਾਰਟੀ ਦਾ ਅਗਲਾ ਪ੍ਰਧਾਨ ਬਣੇਗਾ | ਇਸ ਸਮੇਂ ਕੌਂਸਲਰ ਕੁਲਵੰਤ ਸਿੰਘ, ਬਾਬਾ ਧਰਮਿੰਦਰ ਸਿੰਘ ਚੀਮਾ, ਕਾਕਾ ਪੁਰੀ, ਸੁਧੀਰ ਸਲਵਾਨ, ਕਾਲੀਆ, ਬਿ੍ਜ ਮੋਹਨ ਮੱਪੀ, ਕਾਂਗਰਸ ਦੇ ਪ੍ਰਧਾਨ ਲਖਵਿੰਦਰ ਸਿੰਘ ਢੰਡੇ, ਸੰਮਤੀ ਮੈਂਬਰ ਜਸਪਾਲ ਸਿੰਘ ਨੂਰਪੁਰ, ਬੱਬੂ ਬਾਜਵਾ, ਰਤਨ ਸਿੰਘ, ਕਸ਼ਮੀਰ ਸਿੰਘ ਸ਼ੁਕਾਲਾ, ਸੁਖਦੇਵ ਸਿੰਘ ਨਾਗਰਾ, ਬਚਿੱਤਰ ਸਿੰਘ ਜਾਲੀਆਂ, ਕਾਕੂ ਸਲਹੋਤਰਾ, ਵਿੱਕੀ