ਗੁਰਦਾਸਪੁਰ, 4 ਜੂਨ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਵਲੋਂ ਪਹਿਲੀ ਜੂਨ ਤੋਂ ਝੋਨੇ ਦੀ ਲਵਾਈ ਦਾ ਐਲਾਨ ਕੀਤਾ ਗਿਆ ਸੀ | ਬੇਟ ਇਲਾਕੇ ਅੰਦਰ ਕੁਝ ਕਿਸਾਨਾਂ ਨੇ ਅੱਜ ਝੋਨੇ ਦੀ ਲਵਾਈ ਦਾ ਕੰਮ ਆਰੰਭ ਕਰ ਦਿੱਤਾ ਹੈ ਤੇ ਪ੍ਰਵਾਸੀ ਮਜ਼ਦੂਰ ਝੋਨੇ ਦੀ ਲਵਾਈ ਲਈ ਪਿੰਡਾਂ ਤੇ ਕਸਬਿਆਂ ਅੰਦਰ ਪੁੱਜਣੇ ਸ਼ੁਰੂ ਹੋ ਗਏ ਹਨ | ਕਿਸਾਨ ਬਲਵਿੰਦਰ ਸਿੰਘ, ਬਿਸ਼ਨ ਸਿੰਘ ਤੇ ਤਜਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਕਾਂਗਰਸ ਸਰਕਾਰ ਨੇ ਕਿਸਾਨਾਂ ਨੰੂ ਬੌਂਡ ਕੀਤਾ ਸੀ ਤੇ ਝੋਨੇ ਦੀ ਲਵਾਈ ਦਾ ਕੰਮ 10 ਜੂਨ ਤੋਂ ਬਾਅਦ ਸ਼ੁਰੂ ਹੁੰਦਾ ਸੀ | ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੀ ਅਹਿਮ ਮੁਸ਼ਕਿਲ ਨੰੂ ਦੇਖਦਿਆਂ ਝੋਨੇ ਦੀ ਲਵਾਈ ਦਾ ਕੰਮ 1 ਜੂਨ ਤੋਂ ਸ਼ੁਰੂ ਕੀਤਾ ਹੈ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ, ਇਸ ਨਾਲ ਜੋ ਕਿਸਾਨ ਝੋਨੇ ਦੀ ਲਵਾਈ 25 ਜੂਨ ਤੋਂ ਪਹਿਲਾਂ ਕਰ ਲੈਣਗੇ ਤੇ ਕਿਸਾਨਾਂ ਨੰੂ ਕਾਫ਼ੀ ਰਾਹਤ ਮਿਲੇਗੀ | ਇਸ ਤੋਂ ਇਲਾਵਾ ਫ਼ਸਲਾਂ ਨੰੂ ਸਮੇਂ ਸਿਰ ਪਾਣੀ ਮਿਲਣ ਨਾਲ ਫ਼ਸਲਾਂ ਦਾ ਝਾੜ ਵੀ ਬਿਹਤਰ ਰਹੇਗਾ |