ਪਠਾਨਕੋਟ, 4 ਜੂਨ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਗ੍ਰੇਟਰ ਦੀ ਮੀਟਿੰਗ ਕਲੱਬ ਪ੍ਰਧਾਨ ਇੰਜੀ: ਵਿਨੋਦ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਪੀ.ਡੀ.ਜੀ. ਐਸ.ਕੇ. ਪੁੰਜ, ਪੀ.ਡੀ.ਜੀ. ਵਿਨੋਦ ਮਹਾਜਨ ਤੇ ਰੀਜਨ ਚੇਅਰਮੈਨ ਰਾਜੇਸ਼ ਸ਼ਰਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਮੀਟਿੰਗ ਦੌਰਾਨ ਸਾਲ 2026-27 ਲਈ ਲਾਇਨ ਦੀਪਕ ਸਲਵਾਨ ਨੂੰ ਸਰਬਸੰਮਤੀ ਨਾਲ ਕਲੱਬ ਦਾ ਨਵਾਂ ਪ੍ਰਧਾਨ ਚੁਣਿਆ ਗਿਆ | ਨਵ-ਨਿਯੁਕਤ ਪ੍ਰਧਾਨ ਦੀਪਕ ਸਲਵਾਨ ਨੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਸਮਾਜ ਸੇਵਾ ਦੇ ਕਾਰਜਾਂ ਨੂੰ ਹੋਰ ਵਿਸਥਾਰ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਉਨ੍ਹਾਂ ਆਪਣੀ ਟੀਮ ਦਾ ਐਲਾਨ ਕਰਦਿਆਂ ਲਾਇਨ ਪ੍ਰਦੀਪ ਭਾਰਦਵਾਜ ਨੂੰ ਸਕੱਤਰ, ਲਾਇਨ ਸੰਜੀਵ ਮਹਾਜਨ ਨੂੰ ਕੈਸ਼ੀਅਰ, ਵਿਕਰਾਂਤ ਪਰਾਸ਼ਰ ਨੂੰ ਪੀ.ਆਰ.ਓ., ਲਾਇਨ ਰਾਜੀਵ ਮਹਾਜਨ ਨੂੰ ਮੈਂਬਰਸ਼ਿਪ ਗ੍ਰੋਥ ਚੇਅਰਮੈਨ ਤੇ ਲਾਇਨ ਵਿਨੈ ਵਿੱਗ ਨੂੰ ਕਲੱਬ ਐਡਮਿਨਿਸਟ੍ਰੇਟਰ ਨਿਯੁਕਤ ਕੀਤਾ | ਪੀ.ਡੀ.ਜੀ. ਐਸ.ਕੇ. ਪੁੰਜ, ਪੀ.ਡੀ.ਜੀ. ਵਿਨੋਦ ਮਹਾਜਨ ਤੇ ਰੀਜਨ ਚੇਅਰਮੈਨ ਰਾਜੇਸ਼ ਸ਼ਰਮਾ ਨੇ ਇੰਜੀ: ਵਿਨੋਦ ਮਹਾਜਨ ਤੇ ਉਨ੍ਹਾਂ ਦੀ ਟੀਮ ਵਲੋਂ ਕੀਤੇ ਗਏ ਸਮਾਜ ਸੇਵਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਡਾ: ਐਨ.ਜੀ. ਸ਼ਰਮਾ, ਲਾਇਨ ਗੌਰਵ ਰਾਜਨ ਗੁਪਤਾ, ਲਾਇਨ ਏ.ਪੀ.ਐਸ. ਬੁੰਮਰਾਹ, ਲਾਇਨ ਅਸ਼ੋਕ ਗੁਪਤਾ, ਲਾਇਨ ਰਾਜੀਵ ਪੁਰੀ, ਲਾਇਨ ਧੀਰਜ ਮਹਾਜਨ, ਲਾਇਨ ਡਾ: ਯਸ਼ ਗੁਪਤਾ, ਲਾਇਨ ਬਲਬੀਰ ਮਹਾਜਨ, ਲਾਇਨ ਐਡਵੋਕੇਟ ਐਸ.ਐਸ. ਰਾਣਾ, ਲਾਇਨ ਨੀਰਜ ਜਤਵਾਨੀ, ਸੀ.ਏ. ਲਾਇਨ ਸੰਜੀਵ ਮਹਾਜਨ, ਸੀ.ਏ. ਲਾਇਨ ਡਾ: ਰਜਨੀਸ਼ ਧਨੰਜੈ, ਲਾਇਨ ਅਮਿਤ ਸ਼ਰਮਾ, ਲਾਇਨ ਪੰਕਜ ਅਰੋੜਾ, ਲਾਇਨ ਵਿਸ਼ਾਲ ਮਹਾਜਨ, ਲਾਇਨ ਡਾ: ਰਾਕੇਸ਼ ਗੁਪਤਾ, ਲਾਇਨ ਡਾ: ਸ਼ੁੱਭਮ ਮਹਾਜਨ, ਲਾਇਨ ਦਿਨੇਸ਼ ਮਹਾਜਨ, ਲਾਇਨ ਰਾਜੀਵ ਬਜਾਜ, ਲਾਇਨ ਡਾ: ਮੋਹਿਤ ਮਹਾਜਨ, ਲਾਇਨ ਨਰਿੰਦਰ ਮਹਾਜਨ, ਲਾਇਨ ਸੰਦੀਪ ਸ਼ਰਮਾ ਅਤੇ ਲਾਇਨ ਮਨੋਜ ਲੋਹੀਆ ਸਮੇਤ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ |