26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਓਲੰਪੀਅਨ ਸੰਜੀਵ ਕੁਮਾਰ ਤੇ ਟੀਮ ਵਲੋਂ ਰੈਂਕਰਜ਼ ਹਾਕੀ ਅਕੈਡਮੀ ਦਾ ਦੌਰਾ

ਅਜੀਤ ਡੈਸਕ 06-06-2026
ਬਟਾਲਾ, 5 ਜੂਨ (ਸਤਿੰਦਰ ਸਿੰਘ)-ਰੈਂਕਰਜ਼ ਇੰਟਰਨੈਸ਼ਨਲ ਪਬਲਿਕ ਸਕੂਲ ਕੋਟ ਧੰਦਲ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਆਪਣੀ ਵਿਲੱਖਣ ਪਛਾਣ ਬਣਾ ਚੁੱਕਾ ਹੈ | ਰੈਂਕਰਜ਼ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਰਾਊਾਡ ਗਲਾਸ ਹਾਕੀ ਅਕੈਡਮੀ ਦਾ ਸਬ-ਸੈਂਟਰ ਪਿਛਲੇ 2 ਸਾਲ ਤੋਂ ਸਫ਼ਲਤਾ ਪੂਰਵਕ ਚੱਲ ਰਿਹਾ ਹੈ | ਰਾਊਾਡ ਗਲਾਸ ਅਕੈਡਮੀ ਵਲੋਂ ਖਿਡਾਰੀਆਂ ਨੂੰ ਹਾਕੀ, ਬਾਲ, ਕਿੱਟਾਂ ਆਦਿ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ | ਅੱਜ ਰਾਊਾਡ ਗਲਾਸ ਅਕੈਡਮੀ ਦੇ ਨੁਮਾਇੰਦੇ ਓਲੰਪੀਅਨ ਸੰਜੀਵ ਕੁਮਾਰ, ਚੜ੍ਹਤ ਸਿੰਘ ਤੇ ਲਕਸ਼ੇ ਰਾਇਕਵਾੜ ਉਚੇਚੇ ਤੌਰ 'ਤੇ ਪਹੁੰਚੇ ਤੇ ਸ਼ਾਮ ਦੇ ਸੈਸ਼ਨ ਦੌਰਾਨ ਖਿਡਾਰੀਆਂ ਦੀ ਖੇਡ ਕਲਾ ਦਾ ਜਾਇਜ਼ਾ ਲਿਆ | ਉਨ੍ਹਾਂ ਨੇ ਇਸ ਵਿਸ਼ੇਸ ਸੈਸ਼ਨ 'ਚ ਖਿਡਾਰੀਆਂ ਨੂੰ ਹਾਕੀ ਨਾਲ ਸਬੰਧਤ ਤਕਨੀਕੀ ਗੁਰਾਂ ਬਾਰੇ ਜਾਣਕਾਰੀ ਦਿੱਤੀ ਤੇ ਰੈਂਕਰਜ਼ ਅਕੈਡਮੀ ਦੇ ਸੁਚੱਜੇ ਪ੍ਰਬੰਧ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਕਾਹਨੂੰਵਾਨ ਪੁਲਿਸ ਵਲੋਂ ਹੈਰੋਇਨ ਸਮੇਤ 2 ਨੌਜਵਾਨ ਕਾਬੂ <br/> ਅਗਲੀ ਖ਼ਬਰ ਹਾਈ ਕੋਰਟ ਦੇ ਹੁਕਮ ਹੋਣ ਦੇ ਬਾਵਜੂਦ ਸਰਕਾਰ ਡੀ.ਏ. ਨਾ ਦੇਣ ਦੀ ਨੀਤੀ 'ਤੇ ਚੱਲ ਰਹੀ ਹੈ- ਪ੍ਰਧਾਨ ਰੰਧਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।