29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਭਾਰਤ ਵਿਕਾਸ ਪ੍ਰੀਸ਼ਦ ਦਾ ਵਿਅਕਤੀਤਵ ਵਿਕਾਸ ਕੈਂਪ ਸਮਾਪਤ

ਅਜੀਤ ਡੈਸਕ 06-06-2026
ਪਠਾਨਕੋਟ, 5 ਜੂਨ (ਸੰਧੂ)-ਭਾਰਤ ਵਿਕਾਸ ਪ੍ਰੀਸ਼ਦ ਜ਼ਿਲ੍ਹਾ ਪਠਾਨਕੋਟ ਵਲੋਂ ਡਿਫੈਂਸ ਕਾਲੋਨੀ ਸਥਿਤ ਭਾਰਤ ਵਿਕਾਸ ਪ੍ਰੀਸ਼ਦ ਭਵਨ ਵਿਚ ਆਯੋਜਿਤ ਵਿਅਕਤੀਤਵ ਵਿਕਾਸ ਕੈਂਪ ਸਫ਼ਲਤਾ ਪੂਰਵਕ ਸਮਾਪਤ ਹੋ ਗਿਆ | ਕੈਂਪ 'ਚ ਪੰਜਾਬ ਤੇ ਹਿਮਾਚਲ ਪ੍ਰਦੇਸ਼ ਤੋਂ ਕਰੀਬ 125 ਵਿਦਿਆਰਥਣਾਂ ਨੇ ਭਾਗ ਲਿਆ | ਸਮਾਪਤੀ ਸਮਾਗਮ ਦੌਰਾਨ ਰਾਸ਼ਟਰੀ ਸੰਗਠਨ ਮੰਤਰੀ ਸੁਰੇਸ਼ ਜੈਨ, ਖੇਤਰੀ ਸੰਗਠਨ ਸਕੱਤਰ ਸੁਸ਼ੀਲ ਜੈਨ, ਪ੍ਰਾਂਤੀ ਪ੍ਰਧਾਨ ਮਨੋਜ ਮੂੰਗਾ, ਖੇਤਰੀ ਸੰਯੁਕਤ ਜਰਨਲ ਸਕੱਤਰ ਅਰੁਣ ਕੁਮਾਰ, ਪ੍ਰਾਂਤੀ ਜਰਨਲ ਸਕੱਤਰ ਅਨਿਲ ਗਾਂਗ, ਖੇਤਰੀ ਪ੍ਰਧਾਨ ਸੁਸ਼ੀਲ ਸ਼ਰਮਾ, ਰਾਸ਼ਟਰੀ ਗਤੀਵਿਧੀ ਕਮੇਟੀ ਮੈਂਬਰ ਸਮਰੇਂਦਰ ਸ਼ਰਮਾ ਅਤੇ ਕਰਨਲ ਅਨਮੋਲ ਡੋਗਰਾ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਸਮਾਗਮ ਦਾ ਆਗਾਜ਼ ਦੀਪ ਪ੍ਰਜਵਲਨ ਨਾਲ ਕੀਤਾ ਗਿਆ | ਵਿਦਿਆਰਥਣਾਂ ਨੇ ਕੈਂਪ ਦੌਰਾਨ ਪ੍ਰਾਪਤ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਲਾ, ਸਾਹਿਤ, ਖੇਡਾਂ, ਯੋਗ ਤੇ ਬੌਧਿਕ ਗਤੀਵਿਧੀਆਂ ਰਾਹੀਂ ਬਹੁਤ ਕੁਝ ਸਿੱਖਿਆ ਹੈ | ਕੁਮਾਰੀ ਵਾਨਿਆ ਨੇ 'ਪ੍ਰਕਿ੍ਤੀ ਦਾ ਹਮ ਸ਼ਿੰਗਾਰ ਕਰੇਂਗੇ' ਰਚਨਾ ਪੇਸ਼ ਕਰਕੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ | ਮੁੱਖ ਮਹਿਮਾਨ ਸੁਰੇਸ਼ ਜੈਨ ਨੇ ਵਿਦਿਆਰਥੀਆਂ ਨੂੰ ਜੀਵਨ ਦਾ ਸਪੱਸ਼ਟ ਟੀਚਾ ਨਿਰਧਾਰਿਤ ਕਰਨ, ਮਾਤਾ-ਪਿਤਾ ਤੇ ਅਧਿਆਪਕਾਂ ਦਾ ਸਤਿਕਾਰ ਕਰਨ ਤੇ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਸੁਰੱਖਿਆ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਸਮਾਗਮ 'ਚ ਗਗਨ ਸ਼ਰਮਾ, ਕੁਲਭੂਸ਼ਣ ਖਜੂਰੀਆ, ਡਾ: ਮਨੂ ਸ਼ਰਮਾ, ਅਮਰਜੀਤ ਸਿੰਘ, ਸੁਰਜੀਤ ਸਿੰਘ, ਸੁਰਿੰਦਰ ਮੋਹਨ ਮਹਿਤਾ, ਰਾਜੇਸ਼ ਸ਼ਰਮਾ, ਅਨੂਪ ਕੁਮਾਰ, ਅਵਨੀ ਮਹਾਜਨ, ਅਨੁਰਾਧਾ ਸ਼ਰਮਾ, ਹਰਸ਼ਿਤ ਖੋਸਲਾ, ਮਦਨ ਲਾਲ, ਅਮਿਤ ਕਾਂਸਲ, ਉਮਾ ਸ਼ਰਮਾ, ਰਜਨੀਸ਼ ਸ਼ਰਮਾ, ਅਸ਼ੋਕ ਕੁਮਾਰ, ਕੁਲਦੀਪ ਗੁਲੇਰੀਆ, ਪੰਕਜ ਸ਼ਰਮਾ, ਵੰਦਨਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਫੁੱਟਵੀਅਰ ਐਸੋਸੀਏਸ਼ਨ ਜ਼ਿਲ੍ਹਾ ਵਪਾਰ ਮੰਡਲ ਨਾਲ ਜੁੜੀ ਅਗਲੀ ਖ਼ਬਰ ਤੂੜੀ ਦਾ ਭਾਅ ਵਧਣ ਨਾਲ ਪਸ਼ੂ ਪਾਲਕ ਚਿੰਤਤ-ਡਾ. ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।