21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਘਰੋਟਾ ਖੰਡ ਆਰ. ਐਸ. ਐਸ. ਵਲੋਂ ਸਥਾਪਨਾ ਦਿਵਸ ਨੂੰ ਸਮਰਪਿਤ ਰੂਟ ਮਾਰਚ

ਘਰੋਟਾ, 20 ਅਕਤੂਬਰ (ਸੰਜੀਵ ਗੁਪਤਾ)-ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐਸ.

ਅਜੀਤ ਡੈਸਕ 21-10-2026
ਘਰੋਟਾ, 20 ਅਕਤੂਬਰ (ਸੰਜੀਵ ਗੁਪਤਾ)-ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਘਰੋਟਾ ਖੰਡ ਵਲੋਂ ਰੂਟ ਮਾਰਚ ਪ੍ਰੋਗਰਾਮ ਕਰਵਾਇਆ ਗਿਆ । ਇਹ ਰੂਟ ਮਾਰਚ ਬਾਵਾ ਨਾਗਾ ਸਕੂਲ ਤੋਂ ਸ਼ੁਰੂ ਹੋ ਕੇ ਵੱਖ-ਵੱਖ ਗਲੀਆਂ, ਮੁਹੱਲਿਆਂ ਤੇ ਬੱਸ ਸਟੈਂਡ ਤੋਂ ਹੁੰਦਾ ਹੋਇਆ ਬੀ.ਡੀ.ਪੀ.ਓ. ਦਫ਼ਤਰ ਨਜ਼ਦੀਕ ਸੰਪੰਨ ਹੋਇਆ । ਪ੍ਰੋਗਰਾਮ ਵਿਚ ਮੁੱਖ ਬੁਲਾਰੇ ਵਜੋਂ ਉਪ ਪ੍ਰਾਂਤ ਕਾਰਜਵਾਹ ਡਾ: ਸਤੀਸ਼ ਕੁਮਾਰ ਜਲੰਧਰ ਨੇ ਸ਼ਿਰਕਤ ਕੀਤੀ, ਜਦਕਿ ਮੈਨੇਜਰ ਮੁਨੀਸ਼ ਬਿਸ਼ਨੋਈ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ । ਇਸ ਮੌਕੇ ਜ਼ਿਲ੍ਹਾ ਸੰਘ ਚਾਲਕ ਕੇਵਲ ਸਿੰਘ, ਖੰਡ ਸੰਘ ਚਾਲਕ ਪ੍ਰਭਾਤ ਸਿੰਘ, ਖੰਡ ਕਾਰਜਵਾਹ ਮਾਸਟਰ ਰਾਹੁਲ ਕੁਮਾਰ ਅਤੇ ਵਿਭਾਗੀ ਪ੍ਰਚਾਰ ਪ੍ਰਮੁੱਖ ਰਾਕੇਸ਼ ਪਵਾਰ, ਬਲਵਿੰਦਰ ਪਾਲ, ਪਵਨ ਸਿੰਘ, ਸੁਸ਼ੀਲ ਸਿੰਘ ਆਦਿ ਹਾਜ਼ਰ ਸਨ । ਇਸ ਮੌਕੇ ਮਨਜੀਤ ਮਨਜੋਤਰਾ, ਨਰੇਸ਼ ਕੁਮਾਰ, ਸੇਵਾ ਮੁਕਤ ਪ੍ਰਿੰਸੀਪਲ ਰਣਜੀਤ ਸਿੰਘ ਨੱਕੀ, ਸੰਜੀਵ ਪਠਾਨੀਆ, ਅਸ਼ੋਕ ਕੁਮਾਰ, ਜੀਤੂ, ਅਰੁਣ ਸ਼ਰਮਾ, ਸੰਜੀਵ ਅਤੇ ਸ਼ਾਮ ਲਾਲ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਹਲਕਾ ਭੋਆ ਦੇ ਵੱਖ-ਵੱਖ ਪਿੰਡਾਂ ’ਚ ਰਾਮ ਲੀਲ੍ਹਾ ਦੀ ਪਹਿਲੀ ਰਾਤ ਤੋਂ ਲੈ ਕੇ ਆਖਰੀ ਰਾਤ ਤੱਕ ਸਤੀਸ਼ ਜੱਟ ਪੰਮਾ ਨੇ ਕੀਤੇ... ਅਗਲੀ ਖ਼ਬਰ ਦੁਸਹਿਰੇ ਦੇ ਤਿਉਹਾਰ ਤੋਂ ਸਮਾਜ ਨੂੰ ਸੇਧ ਲੈਣ ਦੀ ਲੋੜ-ਡਾ. ਹਰੀਦੇਵ ਅਗਨੀਹੋਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।