29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਵਲੋਂ ਫ਼ਸਲਾਂ ਦੀਆਂ ਬਿਮਾਰੀਆਂ ਸੰਬੰਧੀ ਜਾਗਰੂਕਤਾ ਕੈਂਪ

ਅਜੀਤ ਡੈਸਕ 06-06-2026
ਸ਼ਾਹਪੁਰ ਕੰਢੀ, 5 ਜੂਨ (ਰਣਜੀਤ ਸਿੰਘ)-ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਵਲੋਂ ਪਿੰਡ ਕੋਟ ਵਿਖੇ ਸਰਪੰਚ ਜੀਨੂ ਗੁਲੇਰੀਆ ਦੀ ਅਗਵਾਈ ਹੇਠ ਕਿਸਾਨਾਂ ਨੰੂ ਮੱਕੀ ਦੀ ਫਸਲ ਨੰੂ ਲੱਗਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ | ਕੇਂਦਰ ਦੇ ਇੰਚਾਰਜ ਡਾ: ਰਵਿੰਦਰ ਸਿੰਘ ਛੀਨਾ ਨੇ ਮੱਕੀ ਦੀ ਫਸਲ ਦੀਆਂ ਬਿਮਾਰੀਆਂ ਤੇ ਖੇਤ ਦੀ ਮਿੱਟੀ ਬਚਾਓ ਮੁਹਿੰਮ ਬਾਰੇ ਜਾਣਕਾਰੀ ਸਾਂਝੀ ਕੀਤੀ | ਕੈਂਪ ਵਿਚ ਮਿੱਟੀ ਮਾਹਿਰ ਡਾ: ਸੀਮਾ ਸ਼ਰਮਾ, ਡਾ: ਪੁਨੀਤ ਸ਼ਰਮਾ, ਡਾ: ਪੂਰਵ ਜੱਗੀ ਅਤੇ ਡਾ: ਵਿਨੇ ਪਠਾਨੀਆ ਆਦਿ ਨੇ ਦੱਸਿਆ ਕਿ ਕਿਸਾਨ ਕੰਢੀ ਇਲਾਕੇ ਵਿਚ ਮੀਂਹ ਪੈਣ 'ਤੇ ਮੱਕੀ ਦੀ ਫਸਲ ਬੀਜ ਦਿੰਦੇ ਹਨ | ਇਕ ਖਾਸ ਕਿਸਮ ਦਾ ਕੀੜਾ ਮੱਕੀ ਦੀ ਫਸਲ ਨੰੂ ਪ੍ਰਭਾਵਿਤ ਕਰਦਾ ਹੈ | ਜਿਸ ਨਾਲ ਫਸਲ ਨੰੂ ਬਹੁਤ ਨੁਕਸਾਨ ਹੁੰਦਾ ਹੈ | ਵਿਗਿਆਨੀਆਂ ਨੇ ਉਸ ਨੰੂ ਰੋਕਣ ਦੇ ਸੁਝਾਅ ਦਿੱਤੇ | ਉਨ੍ਹਾਂ ਕਿਸਾਨਾਂ ਨੰੂ ਅਪੀਲ ਕੀਤੀ ਕਿ ਕੋਈ ਵੀ ਫਸਲ ਬੀਜਣ ਤੋਂ ਪਹਿਲਾਂ ਮਿੱਟੀ ਦੀ ਜਾਂਚ ਜ਼ਰੂਰ ਕਰਵਾਓ ਤਾਂ ਜੋ ਮਿੱਟੀ ਵਿਚ ਮੌਜੂਦ ਪੌਸ਼ਟਿਕ ਤੱਤਾਂ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇ | ਇਸ ਮੌਕੇ ਪ੍ਰੀਤਮ ਸਿੰਘ, ਸ਼ਾਮ ਸਿੰਘ, ਰਾਮ ਸਿੰਘ, ਜਨਕ ਸਿੰਘ, ਭੁਪਿੰਦਰ ਸਿੰਘ ਅਤੇ ਅਜੀਤ ਸਿੰਘ ਆਦਿ ਹਾਜ਼ਰ ਸਨ |
5ਪੀਟੀਕੇ23
ਪਿਛਲੀ ਖ਼ਬਰ ਕੌਂਸਲਰ ਬਣਦੇ ਹੀ ਨਮਨ ਮਹਾਜਨ ਨੇ ਬੋਰ ਦਾ ਉਦਘਾਟਨ ਕੀਤਾ ਅਗਲੀ ਖ਼ਬਰ ਵਿਸ਼ਵ ਵਾਤਾਵਰਨ ਦਿਵਸ 'ਤੇ ਪਠਾਨਕੋਟ ਦੀ ਮਿੱਟੀ ਪਰਖ ਪ੍ਰਯੋਗਸ਼ਾਲਾ ਵਿਖੇ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।