29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

84 ਬਜ਼ੁਰਗਾਂ ਦੀਆਂ ਅੱਖਾਂ ਦੇ ਅਗਰਵਾਲ ਸਭਾ ਨੇ ਕਰਵਾਏ ਆਪ੍ਰੇਸ਼ਨ

ਅਜੀਤ ਡੈਸਕ 06-06-2026
ਪਠਾਨਕੋਟ, 5 ਜੂਨ (ਸੰਧੂ)-ਅਗਰਵਾਲ ਸਭਾ ਪਠਾਨਕੋਟ ਵਲੋਂ ਓਲਡ ਸਬਜ਼ੀ ਮੰਡੀ ਰੋਡ ਸਥਿਤ ਅਗਰਵਾਲ ਭਵਨ ਵਿਚ ਲਗਾਏ ਗਏ ਮੁਫ਼ਤ ਅੱਖਾਂ ਜਾਂਚ ਕੈਂਪ ਦੌਰਾਨ ਚੁਣੇ ਗਏ 84 ਲੋੜਵੰਦ ਬਜ਼ੁਰਗਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕਰਵਾਏ ਗਏ | ਇਸ ਮੌਕੇ ਸਭਾ ਦੇ ਪ੍ਰਧਾਨ ਪ੍ਰੇਮ ਗਰਗ ਨੇ ਡਾ: ਤਿ੍ਪਤੀ ਸ਼ਰਮਾ ਤੇ ਹਸਪਤਾਲ ਪ੍ਰਬੰਧਕ ਸ਼ੁਭਮ ਸਿੰਘ ਨੂੰ ਸਹਿਯੋਗ ਲਈ ਬਣਦੀ ਰਕਮ ਭੇਟ ਕੀਤੀ | ਪ੍ਰੇਮ ਗਰਗ ਨੇ ਦੱਸਿਆ ਕਿ ਕੈਂਪ 'ਚ 224 ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਸੀ, ਜਿਨ੍ਹਾਂ 'ਚੋਂ 84 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ | ਸਭਾ ਵਲੋਂ ਉਨ੍ਹਾਂ ਦੇ ਆਪ੍ਰੇਸ਼ਨ ਤੇ ਲੈਨਜ਼ ਪਵਾਉਣ ਦਾ ਪ੍ਰਬੰਧ ਕਰਕੇ ਉਨ੍ਹਾਂ ਦੀ ਨਜ਼ਰ ਮੁੜ ਬਹਾਲ ਕਰਨ ਦਾ ਯਤਨ ਕੀਤਾ ਗਿਆ | ਇਸ ਮੌਕੇ ਪ੍ਰਸ਼ਾਂਤ ਮਿੱਤਲ, ਪ੍ਰਦੀਪ ਅਗਰਵਾਲ, ਸੰਜੇ ਅਗਰਵਾਲ ਅਤੇ ਅਸ਼ੋਕ ਗੁਪਤਾ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੇਸ਼ਵ ਨਗਰ ਧੀਰਾ ਵਿਖੇ ਗੁਰਮਤਿ ਸਮਾਗਮ ਕੱਲ੍ਹ ਅਗਲੀ ਖ਼ਬਰ ਵਿਸ਼ਵ ਵਾਤਾਵਰਨ ਦਿਵਸ ਮੌਕੇ ਐਸ. ਐਮ. ਡੀ.ਆਰ.ਐਸ.ਡੀ. ਕਾਲਜ 'ਚ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।