30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਥਾਣਾ ਸ਼ਾਹਪੁਰ ਕੰਢੀ ਵਿਖੇ ਧਾਰਮਿਕ ਭਾਵਨਾਵਾਂ ਨੰੂ ਠੇਸ ਪਹੁੰਚਉਣ 'ਤੇ ਮਾਮਲਾ ਦਰਜ-ਦੋਸ਼ੀ ਫਰਾਰ

ਅਜੀਤ ਡੈਸਕ 06-06-2026
ਸ਼ਾਹਪੁਰ ਕੰਢੀ, 5 ਜੂਨ (ਰਣਜੀਤ ਸਿੰਘ)-ਥਾਣਾ ਸ਼ਾਹਪੁਰ ਕੰਢੀ ਅਧੀਨ ਪੈਂਦੇ ਪਿੰਡ ਰਾਣੀਪੁਰ ਝਿਕਲਾ ਦੇ ਨਿਵਾਸੀ ਬਲਵਿੰਦਰ ਸਿੰਘ ਪੁੱਤਰ ਵਜ਼ੀਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਅੰਮਿ੍ਤਧਾਰੀ ਸਿੰਘ ਹੈ | ਉਸ ਨੰੂ ਉਸ ਦੇ ਪਿੰਡ ਵਿਚ ਫਰਨੀਚਰ ਦੀ ਦੁਕਾਨ ਕਰਨ ਵਾਲੇ ਅਨਿਲ ਕੁਮਾਰ ਨੇ ਆਪਣੀ ਦੁਕਾਨ 'ਤੇ ਬੁਲਾਇਆ | ਜਦੋਂ ਉਹ ਗੱਲਾਂ ਕਰ ਰਹੇ ਸਨ ਤੇ ਹੋਰ ਵਿਅਕਤੀ ਆ ਗਿਆ ਜਿਸ ਨੇ ਆ ਕੇ ਉਸ ਉੱਪਰ ਹਮਲਾ ਕਰ ਦਿੱਤਾ ਤੇ ਜ਼ਬਰਦਸਤੀ ਉਸ ਦੀ ਸ੍ਰੀ ਸਾਹਿਬ ਉਤਾਰ ਲਈ ਤੇ ਹੋਰ ਵਿਅਕਤੀ ਵੀ ਆ ਗਏ, ਉਸ ਦੀ ਕੁੱਟਮਾਰ ਕਰਨ ਲੱਗ ਪਏ ਤੇ ਉਸ ਦੀ ਕਾਰ ਨੰਬਰ ਪੀ.ਬੀ. 35 ਏ.ਐਲ. 1469 ਨੰੂ ਵੀ ਨੁਕਸਾਨ ਪਹੁੰਚਿਆ | ਪੁਲਿਸ ਨੇ ਬਲਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਧਾਰਮਿਕ ਭਾਵਨਾਵਾਂ ਨੰੂ ਠੇਸ ਪਹੁੰਚਾਉਣ ਵਾਲੇ ਅਨਿਲ ਕੁਮਾਰ ਪੁੱਤਰ ਸੁਭਾਸ਼ ਚੰਦ, ਕਾਰਤਿਕ ਪੁੱਤਰ ਸੁਭਾਸ਼ ਚੰਦ, ਕੁਲਜੀਤ ਕੁਮਾਰ ਪੁੱਤਰ ਸੁਭਾਸ਼ ਚੰਦ, ਨਿਤਿਨ ਕੁਮਾਰ, ਹੈਪੀ ਪੁੱਤਰ ਜਸਵੰਤ ਸਿੰਘ, ਰਿੱਕੀ ਪੁੱਤਰ ਜਸਵੰਤ ਸਿੰਘ ਖਿਲਾਫ਼ ਸੈਕਸ਼ਨ 299, 115 (2), 190, 191 (3), 324 (4) ਬੀ.ਐਨ.ਐਸ. ਤਹਿਤ ਮਾਮਲਾ ਦਰਜ ਕਰ ਲਿਆ | ਖਬਰ ਲਿਖੇ ਜਾਣ ਤੱਕ ਦੋਸ਼ੀ ਪੁਲਿਸ ਦੀ ਪਹੁੰਚ ਤੋਂ ਬਾਹਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਗੁਰਮਤਿ ਸਮਾਗਮ ਕੱਲ੍ਹ ਅਗਲੀ ਖ਼ਬਰ ਬੁੰਗਲ ਦੇ ਵਾਰਡ ਨੰਬਰ-8 'ਚ ਪਾਣੀ ਦਾ ਡੂੰਘਾ ਬੋਰ ਲਗਾ ਕੇ ਪਾਣੀ ਦੀ ਸਮੱਸਿਆ ਦਾ ਕੀਤਾ ਹੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।