30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸ਼੍ਰੋਮਣੀ ਅਕਾਲੀ ਦਲ ਵਲੋਂ ਉਮੀਦਵਾਰਾਂ ਦੇ ਹੱਕ ਵਿਚ ਚੋਣ ਮੀਟਿੰਗਾਂ

ਅਜੀਤ ਡੈਸਕ 07-06-2026

ਦੀਨਾਨਗਰ, 6 ਜੂਨ (ਸੋਢੀ/ਘੁੰਮਣ/ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਹਲਕਾ ਦੀਨਾਨਗਰ ਵਿਖੇ ਨਗਰ ਕੌਂਸਲ ਚੋਣਾਂ ਦੇ ਸਬੰਧ ਵਿਚ ਹਲਕਾ ਇੰਚਾਰਜ ਕਮਲਜੀਤ ਚਾਵਲਾ ਦੀ ਪ੍ਰਧਾਨਗੀ ਹੇਠ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਮੀਟਿੰਗਾਂ ਕੀਤੀਆਂ ਗਈਆਂ। ਇਹ ਮੀਟਿੰਗਾਂ ਵਾਰਡ ਨੰਬਰ 8 ਦੇ ਉਮੀਦਵਾਰ ਰੇਨੂੰ, ਵਾਰਡ ਨੰਬਰ 9 ਦੇ ਉਮੀਦਵਾਰ ਸੁਖਵਿੰਦਰ ਪਾਹੜਾ ਅਤੇ ਵਾਰਡ ਨੰਬਰ 10 ਦੇ ਉਮੀਦਵਾਰ ਕਿਰਨ ਰਾਣੀ ਦੇ ਹੱਕ ਵਿਚ ਕੀਤੀਆਂ ਗਈਆਂ। ਇਸੇ ਤਰ੍ਹਾਂ ਵਾਰਡ ਨੰ 1 ਤੋਂ ਉਮੀਦਵਾਰ ਵਿਨੇੇ ਪਰਿਯਾਲ ਦੇ ਹੱਕ ਵਿਚ ਸਰਕਲ ਪ੍ਰਧਾਨ ਸਰਬਜੀਤ ਸਿੰਘ ਲਾਲੀਆ ਵਲੋਂ ਵੀ ਚੋਣ ਪ੍ਰਚਾਰ ਕੀਤਾ ਗਿਆ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਕਮਲਜੀਤ ਚਾਵਲਾ, ਵਿਜੇ ਮਹਾਜਨ ਅਤੇ ਸੁਖਵਿੰਦਰ ਸਿੰਘ ਪਾਹੜਾ ਨੇ ਆਪਣੇ ਸੰਬੋਧਨ ਵਿਚ ਵਾਰਡ ਨਿਵਾਸੀਆਂ ਨੂੰ ਸ੍ਰੋਮਣੀ ਅਕਾਲੀ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰੀ ਖੇਤਰ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੀਨਾਨਗਰ ਦੇ ਉਮੀਦਵਾਰਾਂ ਨੂੰ ਨਗਰ ਕੌਂਸਲ ‘ਤੇ ਕਾਬਜ ਹੋਣ ਦਾ ਮੌਕਾ ਦਿੱਤਾ ਤਾਂ ਅਕਾਲੀ ਦਲ ਦੀਨਾਨਗਰ ਦੇ ਸਾਰੇ ਵਾਰਡਾਂ ਦਾ ਸਰਵਪੱਖੀ ਵਿਕਾਸ ਕਰਵਾਏਗਾ। ਇਸ ਮੌਕੇ ਮਹਿੰਦਰ ਸਿੰਘ, ਭੁਪਿੰਦਰ ਸਿੰਘ ਜਕੜੀਆ, ਜਸਪਿੰਦਰ ਸਿੰਘ, ਰਾਮ ਲਾਲ, ਨਸੀਬ ਚੰਦ, ਰਾਜੂ, ਅਜੇ ਕੁਮਾਰ ਪੱਪੀ, ਗੁਰਜੀਤ ਸਿੰਘ, ਪ੍ਰਵੀਨ ਚੌਧਰੀ ਸਰਕਲ ਪ੍ਰਧਾਨ, ਲਵਪ੍ਰੀਤ ਸਿੰਘ ਯੂਥ ਪ੍ਰਧਾਨ, ਪਵਨ ਮੇਘੀਆਂ, ਬਲਕਾਰ ਸਿੰਘ ਬਿੱਟੂ ਪ੍ਰਧਾਨ ਸ਼ਹਿਰੀ, ਵਿਜੇ ਕੁਮਾਰ ਜੋਨੀ, ਬਲਕਾਰ ਸਿੰਘ ਬਿੱਟੂ, ਰਾਜਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਵਿਖੇ ਸ਼੍ਰੋੋਮਣੀ ਅਕਾਲੀ ਦਲ (ਬ) ਯੂਥ ਵਿੰਗ ਦੇ ਆਗੂਆਂ ਦੀ ਬੈਠਕ ਅੱਜ-ਰਾਜਨਬੀਰ ਸਿੰਘ ਘੁਮਾਣ ਅਗਲੀ ਖ਼ਬਰ ਰਾਤ ਚਲੀਆਂ ਬਟਾਲਾ ’ਚ ਗੋਲੀਆਂ, 2 ਨੌਜਵਾਨ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।