28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਨਗਰ ਕੌਸਲ ਫ਼ਤਹਿਗੜ੍ਹ ਚੂੜੀਆਂ ਤੋਂ ਆਪ ਦੇ ਜੇਤੂ ਰਹੇ ਕੌਸਲਰਾਂ ਨੂੰ ਬਲਬੀਰ ਸਿੰਘ ਪੰਨੂੰ ਨੇ ਕੀਤਾ ਸਨਮਾਨਿਤ <br/>

ਅਜੀਤ ਡੈਸਕ 08-06-2026
ਬਟਾਲਾ, 7 ਜੂਨ (ਸਤਿੰਦਰ ਸਿੰਘ)-ਨਗਰ ਕੌਸਲ ਫ਼ਤਹਿਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਜੇਤੂ ਰਹੇ ਕੌਸਲਰਾਂ ਨੂੰ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ ਸਨਮਾਨਿਤ ਕੀਤਾ ਗਿਆ | ਸ: ਪੰਨੇ ਨੇ ਵਾਰਡ ਨੰਬਰ 4 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਨੇਹਾ ਪਤਨੀ ਗਗਨਦੀਪ ਸਿੰਘ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਕਰਨ 'ਤੇ ਸਨਮਾਨਿਤ ਕਰਦਿਆਂ ਮੁਬਾਰਕਾਂ ਦਿੱਤੀਆਂ | ਇਸੇ ਤਰ੍ਹਾਂ ਵਾਰਡ ਨੰਬਰ 2 ਤੋਂ ਆਪ ਉਮੀਦਵਾਰ ਸ਼੍ਰੀਮਤੀ ਰਾਜ ਪਤਨੀ ਕੇਵਲ ਮਸੀਹ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਕਰਨ 'ਤੇ ਸ: ਪੰਨੂ ਨੇ ਸਨਮਾਨਿਤ ਕੀਤਾ | ਇਸ ਤੋਂ ਇਲਾਵਾ ਵਾਰਡ ਨੰਬਰ 11 ਤੋਂ ਉਮੀਦਵਾਰ ਸ਼੍ਰੀਮਤੀ ਆਰਿਸ਼ਮਾ ਨੰਦਾ ਪਤਨੀ ਨਵੀਸ਼ ਨੰਦਾ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਕਰਨ 'ਤੇ ਸ: ਪੰਨੇ ਨੇ ਵਧਾਈ ਦਿੱਤੀ | ਇਸ ਮੌਕੇ ਸ: ਪੰਨੇ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਮਾਨਦਾਰੀ ਤੇ ਵਿਕਾਸ ਦੀ ਸੋਚ 'ਤੇ ਮੋਹਰ ਲਗਾਈ ਹੈ | ਇਸ ਮੌਕੇ ਬਾਬਾ ਡਿੰਪਲ, ਡੈਨੀਅਲ ਮਸੀਹ, ਰੋਬਿਨ ਮਸੀਹ, ਰਾਮਸ ਮਸੀਹ, ਪੱਪੂ ਮਸੀਹ, ਯੂਨਸ ਮਸੀਹ, ਪਾਹੀ, ਸੁੱਖਾ, ਬਿੱਲਾ ਮਸੀਹ, ਰਾਜ ਕੁਮਾਰ, ਸੂਰਜ ਮਸੀਹ, ਸੁਨੀਲ ਮਸੀਹ, ਮੋਹਿਤ ਮਸੀਹ, ਸੰਨੀ ਮਸੀਹ, ਮਹਾਂਦੇਵ ਬੇਦੀ, ਅਨੂਪ ਬਿੰਦਰਾ, ਭੁਪਿੰਦਰ ਪੰਨੂ, ਲਵਪ੍ਰੀਤ, ਗੁਰਪਾਲ ਸਿੰਘ, ਹਲਕਾ ਯੂਥ ਪ੍ਰਧਾਨ ਗੁਰਬਿੰਦਰ ਸਿੰਘ, ਚੇਅਰਮੈਨ ਗੁਰਪ੍ਰੀਤ ਸਿੰਘ, ਗੁਰਦੇਵ ਸਿੰਘ, ਗਿਰਧਾਰੀ ਲਾਲ, ਸੁਖਦੇਵ ਸਿੰਘ, ਬਾਬਾ ਪਿੰਟੂ, ਗੋਪੀ ਰੰਧਾਵਾ, ਪ੍ਰਭ, ਸਰਬਜੀਤ ਸਿੰਘ ਹਾਜ਼ਰ ਰਹੇ |

ਪਿਛਲੀ ਖ਼ਬਰ ਕਿਸਾਨ ਜਥੇਬੰਦੀਆਂ ਦਾ ਇਕ ਵਫ਼ਦ ਡੀ.ਐਸ.ਪੀ. ਸਿਟੀ ਨੂੰ ਮਿਲਿਆ ਅਗਲੀ ਖ਼ਬਰ ਭਾਰਤੀਏ ਰੇਲਵੇ ਮਾਲ ਗੋਦਾਮ ਸਰਮਿਕ ਸੰਘ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।