28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਕਿਸਾਨ ਜਥੇਬੰਦੀਆਂ ਦਾ ਇਕ ਵਫ਼ਦ ਡੀ.ਐਸ.ਪੀ. ਸਿਟੀ ਨੂੰ ਮਿਲਿਆ

ਅਜੀਤ ਡੈਸਕ 08-06-2026
ਬਟਾਲਾ, 7 ਜੂਨ (ਹਰਦੇਵ ਸਿੰਘ ਸੰਧੂ)-ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਨੋਖ ਸਿੰਘ ਦੀ ਅਗਵਾਈ ਹੇਠ ਹੋਰ ਕਿਸਾਨ ਜਥੇਬੰਦੀਆਂ ਦਾ ਇਕ ਵਫ਼ਦ ਡੀ.ਐਸ.ਪੀ. ਸ਼ਹਿਰੀ ਬਟਾਲਾ ਨੂੰ ਮਿਲਿਆ | ਇਸ ਸੰਬੰਧੀ ਪ੍ਰਧਾਨ ਅਨੋਖ ਸਿੰਘ ਨੇ ਦੱਸਿਆ ਕਿ ਸਾਡੀ ਜਥੇਬੰਦੀ ਦਾ ਇਕ ਸੀਨੀਅਰ ਆਗੂ ਗਮਿੰਦਰ ਸਿੰਘ ਦੀ ਰਿਸ਼ਤੇਦਾਰੀ ਪਿੰਡ ਕਲੇਰ (ਧਾਰੀਵਾਲ) ਵਿਖੇ ਮਾ. ਕਰਮ ਸਿੰਘ ਨਾਲ ਹੈ, ਜਿਸ ਉੱਪਰ ਇਕ ਮਾਮਲਾ ਦਰਜ ਹੈ ਤੇ ਉਹ ਕੇਂਦਰੀ ਜੇਲ ਗੁਰਦਾਸਪੁਰ ਵਿਚ ਬੰਦ ਹੈ | ਗਮਿੰਦਰ ਸਿੰਘ ਆਪਣੇ ਰਿਸ਼ਤੇਦਾਰਾਂ ਦੀ ਬੇਨਤੀ 'ਤੇ ਹਾੜੀ ਦੀ ਫਸਲ ਵਢਾਉਣ ਗਿਆ ਸੀ, ਵਿਰੋਧੀ ਧਿਰ ਵਲੋਂ ਕਰਮ ਸਿੰਘ ਵਾਲੇ ਕੇਸ ਵਿਚ ਝੂਠਾ ਨਾਮਜ਼ਦ ਕਰ ਦਿੱਤਾ ਗਿਆ, ਜਦਕਿ ਗਮਿੰਦਰ ਸਿੰਘ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ | ਅਸੀਂ ਅੱਜ ਗਮਿੰਦਰ ਸਿੰਘ ਨੂੰ ਇਨਸਾਫ ਦੇਣ ਲਈ ਡੀ.ਐਸ.ਪੀ. ਸਿਟੀ ਬਟਾਲਾ ਨੂੰ ਮਿਲੇ ਹਾਂ | ਇਸ ਮਾਮਲੇ ਬਾਰੇ ਡੀ.ਐਸ.ਪੀ. ਸਿਟੀ ਸੁਖਇੰਦਰ ਸਿੰਘ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਸੋਮਵਾਰ ਨੂੰ ਐਸ.ਐਸ.ਪੀ. ਬਟਾਲਾ ਦੇ ਧਿਆਨ ਵਿਚ ਲਿਆਂਦਾ ਜਾਵੇਗਾ |
ਪਿਛਲੀ ਖ਼ਬਰ 141ਵੇਂ ਡੀ.ਏ.ਵੀ ਸਥਾਪਨਾ ਦਿਵਸ ਮੌਕੇ ਜੀਆ ਲਾਲ ਮਿੱਤਲ ਸਕੂਲ ਵਿਖੇ ਹਵਨ ਯੱਗ ਕਰਵਾਇਆ ਅਗਲੀ ਖ਼ਬਰ ਨਗਰ ਕੌਸਲ ਫ਼ਤਹਿਗੜ੍ਹ ਚੂੜੀਆਂ ਤੋਂ ਆਪ ਦੇ ਜੇਤੂ ਰਹੇ ਕੌਸਲਰਾਂ ਨੂੰ ਬਲਬੀਰ ਸਿੰਘ ਪੰਨੂੰ ਨੇ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।