28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

141ਵੇਂ ਡੀ.ਏ.ਵੀ ਸਥਾਪਨਾ ਦਿਵਸ ਮੌਕੇ ਜੀਆ ਲਾਲ ਮਿੱਤਲ ਸਕੂਲ ਵਿਖੇ ਹਵਨ ਯੱਗ ਕਰਵਾਇਆ

ਅਜੀਤ ਡੈਸਕ 08-06-2026
ਗੁਰਦਾਸਪੁਰ, 7 ਜੂਨ (ਚੱਕਰਾਜਾ)-ਜੀਆ ਲਾਲ ਮਿਤਲ ਸਕੂਲ ਵਿਖੇ 141ਵੇਂ ਡੀ.ਏ.ਵੀ ਸਥਾਪਨਾ ਦਿਵਸ ਮੌਕੇ ਵਿਸ਼ੇਸ਼ ਹਵਨ ਕਰਵਾਇਆ ਗਿਆ | ਹਵਨ ਦੀ ਪਵਿੱਤਰ ਅੱਗ ਅਤੇ ਵੈਦਿਕ ਮੰਤਰਾਂ ਦੀ ਸੁਰੀਲੀ ਗੂੰਜ ਨੇ ਮਾਹੌਲ ਨੂੰ ਅਧਿਆਤਮਿਕ ਊਰਜਾ ਨਾਲ ਭਰ ਦਿੱਤਾ | ਸਾਰੇ ਅਧਿਆਪਕਾਂ, ਸਟਾਫ਼ ਮੈਂਬਰਾਂ ਤੇ ਪਿ੍ੰਸੀਪਲ ਰਾਜੀਵ ਭਾਰਤੀ ਨੇ ਵਿਸ਼ਵ ਸ਼ਾਂਤੀ ਅਤੇ ਨੈਤਿਕ ਕਦਰਾਂ-ਕੀਮਤਾਂ ਲਈ ਚੰਗੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਦਾ ਪ੍ਰਣ ਲਿਆ | ਇਸ ਮੌਕੇ ਪਿ੍ੰਸੀਪਲ ਰਾਜੀਵ ਭਾਰਤੀ ਨੇ ਮਹਾਤਮਾ ਹੰਸਰਾਜ, ਪੰਡਿਤ ਗੁਰੂਦਤ ਵਿਦਿਆਰਥੀ ਤੇ ਪੰਡਿਤ ਲੇਖ ਰਾਮ ਨੂੰ ਸ਼ਰਧਾਂਜਲੀ ਭੇਟ ਕੀਤੀ | ਉਨ੍ਹਾਂ ਕਿਹਾ ਕਿ 1 ਜੂਨ 1886 ਨੂੰ ਉਨ੍ਹਾਂ ਦੇ ਪਵਿੱਤਰ ਹੱਥਾਂ ਵਲੋਂ ਲਗਾਇਆ ਡੀ.ਏ.ਵੀ ਪੌਦਾ ਹੁਣ ਦੇਸ਼ ਤੇ ਵਿਦੇਸ਼ 'ਚ ਵਿਦਿਆਰਥੀਆਂ ਦੇ ਰੂਪ ਵਿਚ ਬੋਹੜ ਦੇ ਦਰਖ਼ਤ ਵਜੋਂ ਸੇਵਾ ਕਰ ਰਿਹਾ ਹੈ | ਉਨ੍ਹਾਂ ਨੇ ਜੀਆ ਲਾਲ ਮਿੱਤਲ ਸਕੂਲ ਵਿਖੇ ਆਪਣੀ 19 ਸਾਲਾ ਦੀ ਯਾਤਰਾ ਦੇ ਅਨੁਭਵ ਸਾਂਝੇ ਕਰਦਿਆਂ ਡੀ.ਏ.ਵੀ ਕਾਲਜ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਪਦਮ ਸ਼੍ਰੀ ਡਾ: ਆਰੀਆ ਰਤਨਾ ਪੂਨਮ ਸੂਰੀ, ਡਾਇਰੈਕਟਰ ਵੀ.ਕੇ ਚੋਪੜਾ, ਸਵ: ਬਾਲ ਕਿ੍ਸ਼ਨ ਮਿੱਤਲ, ਚੇਅਰਮੈਨ ਰਾਜਨ ਮਿੱਤਲ, ਖੇਤਰੀ ਨਿਰਦੇਸ਼ਕ ਡਾ: ਅੰਜਨਾ ਗੁਪਤਾ, ਜਨਰਲ ਮੈਨੇਜਰ ਨੀਰਾ ਸ਼ਰਮਾ ਸਮੇਤ ਸੀਨੀਅਰ ਅਧਿਕਾਰੀਆਂ, ਮਿੱਤਲ ਪਰਿਵਾਰ ਤੇ ਉਨ੍ਹਾਂ ਦੇ ਸਮਰਪਿਤ ਸਟਾਫ ਦਾ ਧੰਨਵਾਦ ਕੀਤਾ | ਉਨ੍ਹਾਂ ਨੇ ਡੀ.ਏ.ਵੀ ਵਿਚ ਭਰੋਸਾ ਰੱਖਣ ਵਾਲੇ ਮਾਪਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਭਰੋਸੇ ਕਾਰਨ ਹੀ ਡੀ.ਏ.ਵੀ ਸੰਸਥਾਵਾਂ ਦੇ 1000 ਤੋਂ ਵੱਧ ਵਿਦਿਆਰਥੀ ਦੇਸ਼ ਅਤੇ ਵਿਦੇਸ਼ਾਂ ਵਿੱਚ ਸੇਵਾ ਨਿਭਾਅ ਰਹੇ ਹਨ |
ਪਿਛਲੀ ਖ਼ਬਰ ਮੈਰੀਗੋਲਡ ਪਬਲਿਕ ਸਕੂਲ ਅਲੀਵਾਲ 'ਚ ਵਿਦਿਆਰਥੀਆਂ ਦੇ ਮਨੋਰੰਜਨ ਲਈ ਲਗਾਇਆ ਕੈਂਪ ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਦਾ ਇਕ ਵਫ਼ਦ ਡੀ.ਐਸ.ਪੀ. ਸਿਟੀ ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।