28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਮੈਰੀਗੋਲਡ ਪਬਲਿਕ ਸਕੂਲ ਅਲੀਵਾਲ 'ਚ ਵਿਦਿਆਰਥੀਆਂ ਦੇ ਮਨੋਰੰਜਨ ਲਈ ਲਗਾਇਆ ਕੈਂਪ

ਅਜੀਤ ਡੈਸਕ 08-06-2026
ਅਲੀਵਾਲ, 7 ਜੂਨ (ਸੁੱਚਾ ਸਿੰਘ ਬੁੱਲੋਵਾਲ)-ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਮੈਰੀਗੋਲਡ ਪਬਲਿਕ ਸਕੂਲ ਅਲੀਵਾਲ ਵਿਖੇ ਵਿਦਿਆਰਥੀਆਂ ਦੇ ਮਨੋਰੰਜਨ ਲਈ ਕੈਂਪ ਲਗਾਇਆ ਗਿਆ | ਕੈਂਪ 'ਚ ਬੱਚਿਆਂ ਲਈ ਵੱਖ-ਵੱਖ ਤਰ੍ਹਾਂ ਦੇ ਝੂਲੇ, ਖੇਡਾਂ ਤੇ ਸਾਹਸੀ ਗਤੀਵਿਧੀਆਂ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ, ਜਿਸ ਦਾ ਬੱਚਿਆਂ ਨੇ ਖੂਬ ਆਨੰਦ ਮਾਣਿਆ | ਸਕੂਲ ਦੇ ਐੱਮ.ਡੀ. ਗੁਰਵਿੰਦਰ ਸਿੰਘ ਪੰਨੂੰ ਤੇ ਪਿ੍ੰਸੀਪਲ ਹਰਪਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਮਨੋਰੰਜਨ ਅਤੇ ਨਵੀਂ ਸਿੱਖਿਆ ਪ੍ਰਦਾਨ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਬਹੁਤ ਲਾਭਦਾਇਕ ਹੁੰਦੇ ਹਨ | ਕੈਂਪ ਦਾ ਮੁੱਖ ਆਕਰਸ਼ਣ ਪਾਂਡਾ ਪਹਿਰਾਵਾ ਰਿਹਾ, ਜਿਸ ਨੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਵਿਦਿਆਰਥੀਆਂ ਤੱਕ ਸਭ ਦਾ ਦਿਲ ਜਿੱਤ ਲਿਆ | ਪਾਂਡਾ ਨਾਲ ਬੱਚਿਆਂ ਨੇ ਡਾਂਸ ਕੀਤਾ, ਤਸਵੀਰਾਂ ਖਿਚਵਾਈਆਂ ਤੇ ਪੂਰਾ ਕੈਂਪ ਖੁਸ਼ੀਆਂ ਅਤੇ ਹੱਸਣ-ਖੇਡਣ ਨਾਲ ਗੂੰਜਦਾ ਰਿਹਾ | ਇਸ ਤੋਂ ਇਲਾਵਾ ਵਾਟਰ ਪੂਲ ਵੀ ਵਿਦਿਆਰਥੀਆਂ ਲਈ ਖਾਸ ਖਿੱਚ ਦਾ ਕੇਂਦਰ ਰਿਹਾ | ਇਸ ਮੌਕੇ ਰਵਿੰਦਰ ਕੌਰ ਪੰਨੂੰ, ਪਲਵਿੰਦਰ ਕੌਰ ਸੰਧੂ, ਉਪ ਪਿ੍ੰਸੀਪਲ ਪਿ੍ਤਪਾਲ ਕੌਰ ਅਤੇ ਪਰਮਵੀਰ ਸਿੰਘ ਪੰਨੂੰ ਤੋਂ ਇਲਾਵਾ ਮੈਡਮ ਅੰਜੂ ਬਾਲਾ, ਰਮਨਦੀਪ ਕੌਰ, ਸਮਨਦੀਪ, ਅਨੀਤਾ, ਪ੍ਰਤਿਸ਼ਠਾ, ਰੋਮੀ, ਰੀਟਾ, ਗਗਨਦੀਪ ਕੌਰ, ਗੁਰਜੀਤ ਕੌਰ, ਹਰਜੀਤ ਕੌਰ, ਜਸਬਿੰਦਰ ਕੌਰ, ਸੰਦੀਪ ਕੌਰ, ਸੁਖਦੀਪ ਕੌਰ, ਸਤਵਿੰਦਰ ਕੌਰ, ਪ੍ਰੀਤੀ, ਪ੍ਰੀਆ, ਕਨਿਕਾ, ਤਾਨੀਆ, ਰਵਨੀਤ ਕੌਰ, ਅਨਮੋਲਦੀਪ, ਇੰਦਰਜੀਤ ਕੌਰ, ਮਨਜਿੰਦਰ ਕੌਰ, ਕੁਲਵਿੰਦਰ ਕੌਰ, ਜਸ਼ਨਦੀਪ, ਕੋਮਲਦੀਪ ਕੌਰ, ਰਮਨ ਕੁਮਾਰ, ਸਰਾਫ਼ਿਨ ਪੌਲ, ਜੁਗਰਾਜ ਸਿੰਘ, ਸੁਖਬੀਰ ਸਿੰਘ, ਰਾਹੁਲ ਗਿੱਲ, ਰਾਹੁਲ ਕੁਮਾਰ, ਸੁਖਦੇਵ ਸਿੰਘ, ਮੋਹਿਤ ਕੁਮਾਰ, ਸੁਰਜੀਤ ਸਿੰਘ, ਕੁਲਜੀਤ ਕੌਰ, ਹਰਪ੍ਰੀਤ ਕੌਰ, ਨਵਦੀਪ ਕੌਰ ਆਦਿ ਮੌਜ਼ੂਦ ਸਨ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਹਲਕਾ ਕਾਦੀਆਂ ਦੇ ਸੰਤੋਸ਼ ਭਗਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ 141ਵੇਂ ਡੀ.ਏ.ਵੀ ਸਥਾਪਨਾ ਦਿਵਸ ਮੌਕੇ ਜੀਆ ਲਾਲ ਮਿੱਤਲ ਸਕੂਲ ਵਿਖੇ ਹਵਨ ਯੱਗ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।