28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਹਲਕਾ ਕਾਦੀਆਂ ਦੇ ਸੰਤੋਸ਼ ਭਗਤ ਪ੍ਰਧਾਨ ਨਿਯੁਕਤ

ਅਜੀਤ ਡੈਸਕ 08-06-2026
ਧਾਰੀਵਾਲ, 7 ਜੂਨ (ਸਵਰਨ ਸਿੰਘ)-ਪਿੰਡ ਫੱਜੂਪੁਰ ਵਾਸੀ ਤੇ ਸੀਨੀਅਰ ਆਕਲੀ ਦਲ ਆਗੂ ਮੈਡਮ ਸੰਤੋਸ਼ ਭਗਤ ਨੂੰ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਸ਼ੋ੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ 'ਤੇ ਇਸਤਰੀ ਵਿੰਗ ਦੀ ਹਲਕਾ ਕਾਦੀਆਂ ਦੀ ਪ੍ਰਧਾਨ ਸੰਤੋਸ਼ ਭਗਤ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਤੇ ਹਲਕਾ ਕਾਦੀਆਂ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਦਾ ਸ਼ੁਕਰਾਨਾ ਕੀਤਾ ਹੈ | ਇਸ ਮੌਕੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਨਵ-ਨਿਯੁਕਤ ਇਸਤਰੀ ਵਿੰਗ ਦੀ ਹਲਕਾ ਪ੍ਰਧਾਨ ਸੰਤੋਸ਼ ਭਗਤ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਸ: ਮਾਹਲ ਨੇ ਕਿਹਾ ਕਿ ਸੰਤੋਸ਼ ਭਗਤ ਵਲੋਂ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਪ੍ਰਤੀ ਨਿਭਾਈਆਂ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਪਾਰਟੀ ਹਾਈਕਮਾਨ ਨੇ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਸੌਪੀ ਹੈ | ਇਸ ਮੌਕੇ ਸੀਨੀਅਰ ਆਗੂ ਤੇ ਸਾਬਕਾ ਕੌਂਸਲਰ ਇੰਦਰੀਆਸ ਹੰਸ, ਕੌਂਸਲਰ ਪੈਰਿਸ ਹੰਸ, ਮੁਕੇਸ਼ ਸੇਠ, ਬੰਟੀ ਸਰਮਾ, ਨਰਿੰਦਰ ਵਿੱਜ, ਬੀਬੀ ਸੋਨੀਆ, ਕੁਲਦੀਪ ਕੁਮਾਰੀ, ਕਸ਼ਮੀਰ ਕੌਰ, ਮਨਦੀਪ ਕੌਰ, ਸੰਦੀਪ ਕੌਰ, ਪੁਸ਼ਪਾ ਭਗਤ, ਬੀਬੀ ਰਾਜ, ਮਨੀਸਾ ਭਗਤ, ਆਸਾ ਭਗਤ, ਪਰਮਜੀਤ ਕੌਰ, ਪੀ.ਸੀ. ਭਗਤ, ਮਹਿੰਗਾ ਰਾਮ, ਤਾਰਾ ਚੰਦ, ਕੈਪਟਨ ਮਨੋਜ ਭਗਤ, ਡਾ. ਜਤਿੰਦਰ ਜਤਿਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਪੰਜਗਰਾਈਆਂ 'ਚ ਅਕਾਲੀ ਦਲ ਵਾਰਿਸ ਪੰਜਾਬ ਦੀ ਭਰਵੀਂ ਮੀਟਿੰਗ ਅਗਲੀ ਖ਼ਬਰ ਮੈਰੀਗੋਲਡ ਪਬਲਿਕ ਸਕੂਲ ਅਲੀਵਾਲ 'ਚ ਵਿਦਿਆਰਥੀਆਂ ਦੇ ਮਨੋਰੰਜਨ ਲਈ ਲਗਾਇਆ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।