13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਬਟਾਲਾ ਨਗਰ ਨਿਗਮ ਦੇ ਜੇਤੂ ਕੌਂਸਲਰਾਂ ਦਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਸਨਮਾਨ <br/>

ਬਟਾਲਾ ਨਗਰ ਨਿਗਮ ਦੇ ਜੇਤੂ ਕੌਂਸਲਰਾਂ ਦਾ ਸਨਮਾਨ ਕਰਦੇ ਬਰਿੰਦਰਮੀਤ ਸਿੰਘ ਪਾਹੜਾ, ਨਾਲ ਹਨ ਐਡਵੋਕੇਟ ਅਮਨਦੀਪ ਜੈਂਤੀਪੁਰ ਤੇ ਹੋਰ | ਅਜੀਤ ਤਸਵੀਰ <br/> 09-06-2026
ਬਟਾਲਾ, 8 ਜੂਨ (ਸਤਿੰਦਰ ਸਿੰਘ)-ਅੱਜ ਗੁਰਦਾਸਪੁਰ ਦੇ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਬਰਿੰਦਰਮੀਤ ਸਿੰਘ ਪਾਹੜਾ ਦੇ ਗ੍ਰਹਿ ਵਿਖੇ ਨਗਰ ਨਿਗਮ ਬਟਾਲਾ ਦੇ ਜੇਤੂ ਕੌਂਸਲਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਰਿੰਦਰਮੀਤ ਸਿੰਘ ਪਾਹੜਾ ਨੇ ਸਾਰੇ ਕੌਂਸਲਰਾਂ ਨੂੰ ਜਿੱਤ ਦੀਆਂ ਵਧਾਈ ਦਿੰਦਿਆਂ ਕਿਹਾ ਕਿ ਲੋਕਾਂ ਨੇ ਕਾਂਗਰਸ ਪਾਰਟੀ 'ਤੇ ਜੋ ਵਿਸ਼ਵਾਸ ਜਤਾਇਆ ਹੈ, ਉਸ 'ਤੇ ਖਰਾ ਉਤਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਨਵੇਂ ਚੁਣੇ ਗਏ ਕੌਂਸਲਰ ਲੋਕਾਂ ਦੀਆਂ ਉਮੀਦਾਂ ਅਨੁਸਾਰ ਕੰਮ ਕਰਦੇ ਹੋਏ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣਗੇ | ਇਸ ਮੌਕੇ ਬਟਾਲਾ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਬਟਾਲਾ ਅੰਦਰ ਕਾਂਗਰਸ ਪਾਰਟੀ ਲਗਾਤਾਰ ਮਜ਼ਬੂਤ ਹੋ ਰਹੀ ਹੈ ਅਤੇ ਨਗਰ ਨਿਗਮ ਚੋਣਾਂ ਵਿਚ ਮਿਲੀ ਸ਼ਾਨਦਾਰ ਸਫਲਤਾ ਇਸ ਗੱਲ ਦਾ ਸਬੂਤ ਹੈ ਕਿ ਲੋਕ ਕਾਂਗਰਸ ਦੀਆਂ ਨੀਤੀਆਂ ਅਤੇ ਲੀਡਰਸ਼ਿਪ 'ਤੇ ਭਰੋਸਾ ਕਰਦੇ ਹਨ | ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੇ ਵਿਸ਼ਵਾਸ ਨੂੰ ਕਾਇਮ ਰੱਖਦਿਆਂ ਵਿਕਾਸ, ਪਾਰਦਰਸ਼ਤਾ ਅਤੇ ਜਨਸੇਵਾ ਦੇ ਮਿਸ਼ਨ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਏਗੀ | ਉਨ੍ਹਾਂ ਜੇਤੂ ਕੌਂਸਲਰਾਂ ਨੂੰ ਵਧਾਈ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ | ਇਸ ਮੌਕੇ ਕੌਸਲਰ ਵਿਜੇ ਕੁਮਾਰ ਬਿੱਲੂ, ਕੌਸਲਰ ਸੁਧੀਰ ਚੰਦਾ, ਕੌਂਸਲਰ ਕਸਤੂਰੀ ਲਾਲ, ਕੌਸਲਰ ਰਮੇਸ਼ ਬੂਰਾ, ਕੌਸਲਰ ਭੁਪਿੰਦਰ ਸਿੰਘ ਨਾਮਧਾਰੀ, ਕੌਂਸਲਰ ਸਟੀਫਨ ਖਤੀਬ, ਕੌਸਲਰ ਚੰਦਰ ਮੋਹਨ, ਕੌਸਲਰ ਭੁਪਿੰਦਰ ਸਿੰਘ ਸੋਨੂੰ ਵਾਹਲਾ, ਕੌਸਲਰ ਪਵਨ ਕੁਮਾਰ ਪੰਮਾ, ਕੌਸਲਰ ਹੀਰਾ ਅੱਤਰੀ, ਕੌਸਲਰ ਰਾਜੇਸ਼ ਤੁਲੀ, ਕੌਂਸਲਰ ਵਰਿੰਦਰ ਕਸ਼ਯਪ, ਕੌਸਲਰ ਬਲਵਿੰਦਰ ਸਿੰਘ ਮਿੰਟਾ, ਸਾਬਕਾ ਕੌਸਲਰ ਸਰਦੂਲ ਸਿੰਘ, ਜਨਰਲ ਸੈਕਟਰੀ ਪੰਜਾਬ ਜਸਪਾਲ ਸਿੰਘ ਤੱਤਲਾ, ਸਾਬਕਾ ਕੌਸਲਰ ਸੁਖਦੇਵ ਸਿੰਘ ਬਾਜਵਾ, ਸੋਨੂੰ ਸ਼ੇਰਗਿੱਲ, ਹਰਬੀਰ ਮਸਾਣੀਆਂ, ਸਰਪੰਚ ਰਜਿੰਦਰ ਭੱਲਾ ਬਿਸ਼ਨੀਵਾਲ, ਸੁਮਿਤ ਮਸਾਣੀਆਂ, ਬਾਊ ਸਰਪੰਚ, ਸ੍ਰੀ ਤੁੱਲੀ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਬਿਲਾਸਪੁਰ ਨਿਵਾਸੀਆਂ ਵਲੋਂ ਸਰਪੰਚ ਬਿੱਲੂ ਦਾ ਸਨਮਾਨ ਅਗਲੀ ਖ਼ਬਰ ਇਨਸਾਫ ਲੈਣ ਲਈ ਟਾਵਰ 'ਤੇ ਚੜੇ੍ਹ ਪਿਓ-ਪੁੱਤ 'ਤੇ ਮੁੜ ਜਾਨਲੇਵਾ ਹਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।