08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਕਬੱਡੀ ਕੱਪ ਤੇ ਸੱਭਿਆਚਾਰਕ ਮੇਲਾ ਅੱਜ

ਅਜੀਤ ਡੈਸਕ 09-06-2026
ਧਿਆਨਪੁਰ, 8 ਜੂਨ (ਕੁਲਦੀਪ ਸਿੰਘ ਸੋਨੂੰ)-ਪਿੰਡ ਤਾਰੂਵਾਲੀ ਵਿਖੇ ਬਾਬਾ ਸੇਖਫ਼ਰੂ ਵਲੀ ਸ਼ਾਹ ਦੀ ਯਾਦ 'ਚ ਸਾਲਾਨਾ ਸੱਭਿਆਚਾਰਕ ਮੇਲਾ ਤੇ ਕਬੱਡੀ ਕੱਪ 9 ਜੂਨ ਨੂੰ ਬੜੇ ਹੀ ਉਤਸ਼ਾਹ ਤੇ ਪੂਰੀ ਸਾਨੋ-ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਪਿੰਡ ਦੇ ਸਰਪੰਚ ਜਗਦੇਵ ਸਿੰਘ ਜੱਗਾ ਤਾਰੂਵਾਲੀ ਨੇ ਦੱਸਿਆ ਕਿ ਇਸ ਸੱਭਿਆਚਾਰਕ ਮੇਲੇ ਵਿਚ ਮਸ਼ਹੂਰ ਗਾਇਕ ਜੋੜੀ ਮਨਮੋਹਨ ਸੰਧੂ ਅਤੇ ਸਰਬਜੀਤ ਸੰਧੂ ਦਾ ਖੁੱਲਾ ਅਖਾੜਾ ਲੱਗੇਗਾ ਤੇ ਸ਼ਾਮ ਵੇਲੇ ਸੰਤ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਪੰਜਾਬ ਲਾਇਨਜ਼ ਅਤੇ ਬਾਬਾ ਦੀਪ ਸਿੰਘ ਕਬੱਡੀ ਕਲੱਬ ਸ਼ਿਕਾਰ ਮਾਛੀਆਂ ਵਿਚ ਫਸਵਾਂ ਮੁਕਾਬਲਾ ਹੋਵੇਗਾ | ਇਸ ਮੇਲੇ ਵਿਚ ਪੰਜਾਬ ਦੇ ਚੋਟੀ ਦੇ ਅੰਤਰਰਾਸ਼ਟਰੀ ਖਿਡਾਰੀ ਸ਼ਿਰਕਤ ਕਰਨਗੇ | ਇਸ ਟੂਰਨਾਮੈਂਟ ਦੀ ਕੁਮੈਂਟਰੀ ਵਿਸ਼ਵ ਪ੍ਰਸਿੱਧ ਕਮੈਂਟਰ ਸਰਬਜੀਤ ਪਰਾਚਾ ਅਤੇ ਰੈਫਰੀ ਵਿਸ਼ਵ ਪ੍ਰਸਿੱਧ ਕੋਚ ਭਿੱਡਾ ਰਣਸੀਕਾ, ਜਗਦੀਪ ਸਿੰਘ ਜੱਗਾ ਸ਼ਿਕਾਰ ਮਾਛੀਆਂ ਅਤੇ ਸੁੱਖਾ ਕਾਹਲਾਂਵਾਲੀ ਕਰਨਗੇ | ਇਸ ਮੌਕੇ ਸਰਪੰਚ ਮਨਜੀਤ ਸਿੰਘ, ਪ੍ਰਤਾਪ ਰੰਧਾਵਾ, ਜੋਤੀ ਰੰਧਾਵਾ ਤਾਰੂਵਾਲੀ, ਰਾਣਾ ਆੜਤੀ, ਮੱਪੀ ਪ੍ਰਧਾਨ, ਅਮਨਦੀਪ ਸਿੰਘ ਮੈਂਬਰ, ਜਗੀਰ ਸਿੰਘ, ਪਰਮਜੀਤ ਸਿੰਘ, ਮਹਿੰਦਰ ਸਿੰਘ, ਜਤਿੰਦਰ ਸਿੰਘ, ਰਾਜਨ ਡੀ.ਜੇ., ਤਾਰਾ ਵਪਾਰੀ, ਸਤਨਾਮ ਸਿੰਘ, ਸੋਨੂੰ ਨੂਰਪੁਰ, ਪ੍ਰਭ ਰੰਧਾਵਾ, ਮੰਨਾ ਧਾਰੋਵਾਲੀ, ਰਾਣਾ ਭਲਵਾਨ, ਰਾਜਾ ਧਾਰੋਵਾਲੀ ਅਤੇ ਪਲਵਿੰਦਰ ਸਿੰਘ ਸਰਪੰਚ ਨੂਰਪੁਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਿੰਨੀ ਬੱਸ ਐਸੋਸੀਏਸ਼ਨ ਬਟਾਲਾ ਵਲੋਂ ਨਵੇਂ ਆਰ.ਟੀ.ਓ ਰੋਬਿਨਜੀਤ ਕੌਰ ਦਾ ਸਵਾਗਤ ਅਗਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਦਾ ਦੇਸ਼ ਵਿਚੋਂ 'ਸਰਬੋਤਮ ਸਕੂਲ' ਦੇ ਐਵਾਰਡ ਨਾਲ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।