06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਪੱਗੜੀ ਸੰਭਾਲ ਜੱਟਾ ਲਹਿਰ ਵਲੋਂ ਅੱਜ ਦਾ ਧਰਨਾ ਮੁਲਤਵੀ

ਅਜੀਤ ਡੈਸਕ 09-06-2026
ਗੁਰਦਾਸਪੁਰ, 8 ਜੂਨ (ਅਸ਼ੋਕ ਸ਼ਰਮਾ)-ਪੱਗੜੀ ਸੰਭਾਲ ਜੱਟਾ ਲਹਿਰ ਗੁਰਦਾਸਪੁਰ ਵਲੋਂ ਪੁਰਾਣਾ ਸ਼ਾਲਾ ਵਿਖੇ ਡਿਵਾਈਡਰਾਂ ਨੰੂ ਹਟਾਉਣ ਦੀ ਮੰਗ ਨੰੂ ਲੈ ਕੇ 9 ਜੂਨ ਨੰੂ ਦਿੱਤਾ ਜਾਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ | ਉਪ ਮੰਡਲ ਅਫ਼ਸਰ ਲੋਕ ਨਿਰਮਾਣ ਵਿਭਾਗ ਆਪਣੀ ਟੀਮ ਸਮੇਤ ਜਥੇਬੰਦੀ ਨੰੂ ਮਿਲੇ ਤੇ ਮੰਗਾਂ ਦੇ ਹੱਲ ਦਾ ਭਰੋਸਾ ਦਿੱਤਾ | ਇਸ ਮੌਕੇ ਪ੍ਰਧਾਨ ਬਲਜਿੰਦਰ ਸਿੰਘ ਚੀਮਾ, ਸਰਬਜੀਤ ਸਿੰਘ ਲਾਲੀਆ, ਬਲਦੇਵ ਸਿੰਘ ਮੀਤ ਪ੍ਰਧਾਨ ਪੰਜਾਬ, ਕਰਨੈਲ ਸਿੰਘ, ਬਲਵਿੰਦਰ ਸਿੰਘ, ਜਗਜੀਤ ਸਿੰਘ, ਕਮਲਜੀਤ ਸਿੰਘ ਤੋਂ ਇਲਾਵਾ ਦੁਕਾਨਦਾਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪੁਰਾਣਾ ਸ਼ਾਲਾ ਅੱਡੇ ਵਿਚ ਲੋਕ ਨਿਰਮਾਣ ਵਿਭਾਗ ਵਲੋਂ ਡਿਵਾਈਡਰ ਗ਼ਲਤ ਢੰਗ ਨਾਲ ਬਣਾਏ ਹਨ, ਜਿਸ ਨਾਲ ਆਏ ਦਿਨ ਹਾਦਸੇ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਡਿਵਾਈਡਰਾਂ ਅੱਗੇ ਚਾਰ ਚਾਰ ਫੁੱਟ ਦੀਆਂ ਰੋਕਾਂ ਕਾਰਨ ਪਿਛਲੇ ਦਿਨ ਕਈ ਹਾਦਸੇ ਹੋ ਚੁੱਕੇ ਹਨ, ਜਿਸ ਨੰੂ ਲੈ ਕੇ ਪੱਗੜੀ ਸੰਭਾਲ ਜੱਟਾ ਲਹਿਰ ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ | ਜਿਸ ਨੰੂ ਦੇਖਦੇ ਹੋਏ ਮਹਿਕਮੇ ਨੇ ਭਰੋਸਾ ਦਿਵਾਇਆ ਕਿ ਦੋ ਹਫ਼ਤੇ ਦੇ ਅੰਦਰ ਇਸ ਦਾ ਹੱਲ ਕੀਤਾ ਜਾਵੇਗਾ | ਜਿਸ ਤੋਂ ਬਾਅਦ ਜਥੇਬੰਦੀ ਵਲੋਂ ਧਰਨਾ ਮੁਲਤਵੀ ਕੀਤਾ ਗਿਆ ਹੈ | ਆਗੂਆਂ ਨੇ ਕਿਹਾ ਕਿ ਜੇਕਰ ਮਹਿਕਮੇ ਨੇ ਦੋ ਹਫ਼ਤੇ ਦੇ ਅੰਦਰ ਇਹ ਮਸਲਾ ਹੱਲ ਨਾ ਕੀਤਾ ਤਾਂ ਸੰਘਰਸ਼ ਜਾਰੀ ਰਹੇਗਾ |
ਪਿਛਲੀ ਖ਼ਬਰ ਕਾਂਗਰਸੀ ਵਰਕਰ ਲਖਵਿੰਦਰ ਸਿੰਘ ਖਿੰਦੀ ਵੀਲਾ ਤੇਜਾ ਨੂੰ ਐੱਸ.ਸੀ. ਵਿੰਗ ਬਲਾਕ ਫ਼ਤਹਿਗੜ੍ਹ ਚੂੜੀਆਂ ਦਾ ਚੇਅਰਮੈਨ ਥਾਪਿਆ ਅਗਲੀ ਖ਼ਬਰ ਬਿਆਸ ਦਰਿਆ ਵਿਚ ਮੌਜੂਦ 'ਇੰਡਸ ਰਿਵਰ ਡਾਲਫਿਨ' ਦੇਸ਼ ਵਿਦੇਸ਼ ਦੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੇਗੀ-ਅਕਾਸ਼ ਬਾਂਸਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।