04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਨਹੀਂ ਰੁਕ ਰਿਹਾ ਬਟਾਲਾ 'ਚ ਗੋਲੀਆਂ ਚੱਲਣ ਦਾ ਸਿਲਸਿਲਾ <br/>

ਅਜੀਤ ਡੈਸਕ 10-06-2026
ਬਟਾਲਾ, 9 ਜੂਨ (ਹਰਦੇਵ ਸਿੰਘ ਸੰਧੂ)-ਸ਼ਹਿਰ ਬਟਾਲਾ 'ਚ ਗੋਲੀਆਂ ਚੱਲਣ ਦਾ ਸਿਲਸਿਲਾ ਨਹੀਂ ਰੁਕ ਰਿਹਾ | ਅੱਜ ਫਿਰ ਬਦਮਾਸ਼ਾਂ ਵਲੋਂ ਬਟਾਲਾ ਦੇ ਇਕ ਨਿੱਜੀ ਹਸਪਤਾਲ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ | ਇਸ ਬਾਰੇ ਛੀਨਾ ਹਸਪਤਾਲ ਨਵਰੂਪ ਨਗਰ ਦੇ ਡਾਕਟਰ ਗੁਰਮੀਤ ਸਿੰਘ ਛੀਨਾ ਨੇ ਦੱਸਿਆ ਕਿ ਮੈਂ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ਤੇ ਮੇਰੇ ਮਗਰੋਂ ਕਿਸੇ ਅਣਪਛਾਤੇ ਵਿਅਕਤੀਆਂ ਵਲੋਂ ਹਸਪਤਾਲ ਦੇ ਗੇਟ 'ਤੇ ਗੋਲੀਆਂ ਮਾਰੀਆਂ ਗਈਆਂ ਹਨ, ਜਿਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਹਸਪਤਾਲ ਦਾ ਸ਼ੀਸੇ ਦਾ ਦਰਵਾਜਾ ਚਕਨਾਚੂਰ ਹੋ ਗਿਆ ਹੈ | ਹਸਪਤਾਲ 'ਚ ਡਿਊਟੀ 'ਤੇ ਤਾਇਨਾਤ ਸਕਿਓਰਿਟੀ ਗਾਰਡ ਕੁਲਦੀਪ ਸਿੰਘ ਨੇ ਦੱਸਿਆ ਕਿ ਮੈਂ ਸ਼ੀਸੇ ਵਾਲੇ ਗੇਟ ਦੇ ਅੰਦਰ ਬੈਠਾ ਆਪਣੀ ਡਿਊਟੀ ਕਰ ਰਿਹਾ ਸੀ ਕਿ ਕਰੀਬ 4:15 'ਤੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਅਣਪਛਾਤੇ ਨੌਜਵਾਨ ਪਿੰਡ ਗਾਉਂਸਪੁਰਾ ਵਲੋਂ ਆਏ ਤੇ ਗੇਟ 'ਤੇ ਚਾਰ ਗੋਲੀਆਂ ਚਲਾ ਕੇ ਫਰਾਰ ਹੋ ਗਏ | ਗੋਲੀਆਂ ਲੱਗਣ ਨਾਲ ਸ਼ੀਸਾ ਟੁੱਟ ਕੇ ਅੰਦਰ ਬੈਠੀ ਇਕ ਹਸਪਤਾਲ ਦੀ ਨਰਸ ਗਗਨਦੀਪ ਸਿੰਘ ਅੱਖਾਂ 'ਚ ਵੱਜਾ ਤੇ ਜ਼ਖ਼ਮੀ ਹੋ ਗਈ | ਪੁਲਿਸ ਨੂੰ ਇਤਲਾਹ ਮਿਲਣ 'ਤੇ ਡੀ.ਐਸ.ਪੀ. ਸਿਟੀ ਸੁਖਵਿੰਦਰ ਸਿੰਘ, ਐਸ.ਐਚ.ਓ. ਸਿਵਿਲ ਲਾਇਨ ਗੁਰਮੀਤ ਸਿੰਘ ਤੇ ਹੋਰ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਹਾਸਿਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਘਾਲਿਆਂ ਜਾ ਰਿਹਾ ਹੈ |

ਪਿਛਲੀ ਖ਼ਬਰ ਬਾਬਾ ਪਾਲਾ ਸਿੰਘ ਜੀ ਦੀ ਯਾਦ 'ਚ ਪਿੰਡ ਨੰਗਲ ਝੋਰ ਵਿਚ ਕਰਵਾਏ ਖੇਡ ਮੇਲੇ ਦੌਰਾਨ ਸ਼ਾਹਬਾਦ ਦਾ ਸਨਮਾਨ ਅਗਲੀ ਖ਼ਬਰ ਹਾਈਕੋਰਟ 'ਚ ਵਿਚਾਰ ਅਧੀਨ ਕੇਸ ਦੇ ਬਾਵਜੂਦ ਜ਼ਮੀਨ 'ਚ ਦਖ਼ਲ ਕਾਰਵਾਈ ਨੂੰ ਲੈ ਕੇ ਕਿਸਾਨਾਂ ਵਲੋਂ ਇਨਸਾਫ਼ ਦੀ ਮੰਗ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।