ਬਟਾਲਾ, 9 ਜੂਨ (ਸਤਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਵਲੋਂ ਪਿੰਡ ਖੋਖਰ ਫੌਜੀਆਂ ਵਿਖੇ ਕਰਵਾਇਆ 6ਵਾਂ 5 ਰੋਜ਼ਾ ਓਪਨ ਫੁੱਟਬਾਲ ਟੂਰਨਾਮੈਂਟ ਕੱਪ ਅਮਿੱਟ ਪੈੜਾਂ ਛੱਡਦਾ ਯਾਦਗਾਰ ਸਮਾਪਤ ਹੋਇਆ ਹੈ | ਇਸ ਸੰਬੰਧੀ ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ 7 ਏ, ਸਾਈਡ ਡੇ-ਨਾਈਟ ਆਲ ਓਪਨ ਫੱੁਟਬਾਲ ਕੱਪ 'ਚ ਆਲ ਓਪਨ ਦੀਆਂ 18 ਤੇ ਜੂਨੀਅਰ ਦੀਆਂ 8 ਟੀਮਾਂ ਨੇ ਭਾਗ ਲਿਆ | ਫਾਈਨਲ ਮੈਚ ਦੌਰਾਨ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਇੰਚਾਰਜ ਬਲਬੀਰ ਸਿੰਘ ਪੰਨੂੰ ਸ਼ਾਮਲ ਹੋਏ, ਜਦਕਿ ਵਿਸ਼ੇਸ ਮਹਿਮਾਨ ਵਜੋਂ ਕਰਨਲ ਮਨੋਜ ਸ਼ਰਮਾ ਨੇ ਸ਼ਿਰਕਤ ਕੀਤੀ | ਇਸ ਮੌਕੇ ਦਰਸ਼ਕਾਂ ਵਿਚ ਕਾਫੀ ਉਤਸ਼ਾਹ ਸੀ | ਫਾਈਨਲ ਮੁਕਾਬਲਾ ਖੋਖਰ ਫੌਜੀਆਂ ਕਲੱਬ ਤੇ ਕਿਸਾਨ ਫੋਰਡ ਕਲੱਬ ਖੰਨਾ ਦਰਮਿਆਨ ਹੋਇਆ | ਇਸ ਦੌਰਾਨ ਦੋਨਾਂ ਟੀਮਾਂ ਨੇ ਬੜੀ ਜ਼ੋਰਦਾਰ ਇਕ-ਦੂਜੇ ਨੂੰ ਟੱਕਰ ਦਿੱਤੀ | ਅਖੀਰ 'ਚ ਖੋਖਰ ਫੌਜੀਆਂ ਕਲੱਬ ਜੇਤੂ ਰਹੀ ਤੇ ਪਹਿਲਾ ਇਨਾਮ 81000 ਰੁਪਏ ਪ੍ਰਾਪਤ ਕੀਤਾ | ਜਦ ਕਿ ਕਿਸਾਨ ਫੋਰਡ ਕਲੱਬ ਖੰਨਾ ਨੇ ਦੂਜਾ ਸਥਾਨ ਪ੍ਰਾਪਤ ਕਰਦਿਆਂ 61000 ਰੁਪਏ ਇਨਾਮ ਜਿੱਤਿਆ | ਜਦ ਕਿ ਜੂਨੀਅਰ 'ਚ ਪਹਿਲਾ ਇਨਾਮ 21 ਹਜ਼ਾਰ ਤੇ ਦੂਜਾ ਇਨਾਮ 15 ਹਜ਼ਾਰ ਰੁਪਏ ਦਿੱਤਾ ਗਿਆ | ਇਸ ਤੋਂ ਇਲਾਵਾ ਤੀਸਰੇ ਤੇ ਚੌਥੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ 11-11 ਹਜ਼ਾਰ ਰੁਪਏ ਇਨਾਮ ਰਾਸ਼ੀ ਦੇਣ ਦੇ ਨਾਲ-ਨਾਲ ਬੈਸਟ ਫਾਰਵਰਡ, ਬੈਸਟ ਗੋਲਕੀਪਰ, ਬੈਸਟ ਡਿਫੈਂਡਰ ਤੇ ਬੈਸਟ ਹਾਫਬੈਕ ਖਿਡਾਰੀ ਨੂੰ 31-31 ਸੌ ਰੁਪਏ ਦਿੱਤੇ ਗਏ | ਸਾਰੇ ਟੂਰਨਾਮੈਂਟ 'ਚ ਸੀਨੀਅਰ ਵਿਚ ਵਧੀਆ ਖਿਡਾਰੀ ਨੂੰ 5100 ਤੇ ਜੂਨੀਅਰ ਵਿਚ 2100, ਹਰੇਕ ਮੈਚ ਦੇ ਵਧੀਆ ਖਿਡਾਰੀ ਸੀਨੀਅਰ ਵਿਚ 1100 ਅਤੇ ਜੂਨੀਅਰ ਵਿਚ 500 ਰੁਪਏ ਦਿੱਤੇ ਗਏ | ਇਸ ਮੌਕੇ ਲੱਕੀ ਡਰਾਅ ਵੀ ਕੱਢੇ ਗਏ | ਇਸ ਮੌਕੇ ਮੁੱਖ ਮਹਿਮਾਨ ਬਲਬੀਰ ਸਿੰਘ ਪੰਨੂੰ ਤੇ ਵਿਸ਼ੇਸ਼ ਮਹਿਮਾਨ ਮਨੋਜ ਸ਼ਰਮਾ ਨੇ ਕਲੱਬ ਵਲੋਂ ਕਰਵਾਏ ਟੂਰਨਾਮੈਂਟ ਦੀ ਭਰਪੂਰ ਪ੍ਰਸ਼ੰਸਾ ਕੀਤੀ ਤੇ ਨੌਜਵਾਨ ਪੀੜ੍ਹੀ ਨੂੰ ਨਸ਼ੇ ਵਰਗੀ ਸਮਾਜਿਕ ਕੁਰੀਤੀ ਤੋਂ ਦੂਰ ਰਹਿ ਕੇ ਵੱਧ ਤੋਂ ਵੱਧ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਵੀ ਕੀਤਾ | ਮਹਿਮਾਨਾਂ ਵਲੋਂ ਟੂਰਨਾਮੈਂਟ 'ਚ ਭਾਗ ਲੈਣ ਵਾਲੀਆਂ ਫੁੱਟਬਾਲ ਟੀਮਾਂ ਤੇ ਕਲੱਬਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਲੱਬ ਪ੍ਰਧਾਨ ਪਰਮਜੀਤ ਸਿੰਘ, ਚੇਅਰਮੈਨ ਮਨਜੀਤ ਘੁੰਮਣ, ਤਰਲੋਕ ਸਿੰਘ ਹੁੰਦਲ, ਖਜਾਨਚੀ ਸੁਖਬੀਰ ਸਿੰਘ ਪੰਨੂੰ, ਹਰਦੀਪ ਸਿੰਘ ਪੰਨੂੰ, ਗੁਰਲਾਲ ਸਿੰਘ ਪੰਨੂੰ, ਹੈਪੀ ਹੁੰਦਲ, ਅਮਨਦੀਪ, ਬੰਟੀ, ਗਗਨ ਕੋਚ, ਅੰਮਿ੍ਤਪਾਲ ਦਿਓ, ਜਸਬੀਰ ਪੰਨੂੰ ਆਦਿ ਹਾਜ਼ਰ ਸਨ |