04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਬੰਦ ਪਏ ਘਰ 'ਚੋਂ ਚੋਰਾਂ ਨੇ ਸੋਨੇ ਦੇ ਗਹਿਣੇ ਤੇ ਕੀਮਤੀ ਸਾਮਾਨ ਚੋਰੀ ਕੀਤਾ

ਅਜੀਤ ਡੈਸਕ 10-06-2026
ਬਟਾਲਾ, 9 ਜੂਨ (ਰਾਕੇਸ਼ ਰੇਖੀ)-ਪਿੰਡ ਢਡਿਆਲਾ ਨਜ਼ਾਰਾ ਦੇ ਇਕ ਬੰਦ ਪਏ ਘਰ 'ਚ ਚੋਰਾਂ ਨੇ ਦਾਖ਼ਲ ਹੋ ਕੇ ਸੋਨੇ ਦੇ ਗਹਿਣੇ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ | ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ | ਥਾਣਾ ਰੰਗੜ੍ਹ ਨੰਗਲ ਦੇ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਢਡਿਆਲਾ ਨਜ਼ਾਰਾ ਦੇ ਰਹਿਣ ਵਾਲੇ ਸੁਰਵਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ 6 ਜੂਨ ਨੂੰ ਉਹ ਆਪਣੇ ਪਰਿਵਾਰ ਸਮੇਤ ਘਰ ਨੂੰ ਤਾਲੇ ਲਗਾ ਕੇ ਬਟਾਲਾ ਵਿਖੇ ਆਪਣੇ ਭਰਾ ਗੁਰਵਿੰਦਰ ਸਿੰਘ ਦੇ ਘਰ ਚਲਾ ਗਿਆ ਸੀ | ਉਸ ਰਾਤ ਉਸ ਦਾ ਪਰਿਵਾਰ ਬਟਾਲੇ ਹੀ ਰਿਹਾ ਤੇ ਉਹ ਆਪ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਚਲਾ ਗਿਆ | ਅਗਲੇ ਦਿਨ ਦੁਪਹਿਰ ਸਮੇਂ ਉਸ ਨੂੰ ਪਿੰਡ ਤੋਂ ਕਿਸੇ ਨੇ ਫੋਨ ਕਰ ਕੇ ਦੱਸਿਆ ਕਿ ਉਸ ਦੇ ਘਰ ਦਾ ਮੇਨ ਗੇਟ ਖੁੱਲਾ ਹੋਇਆ ਹੈ ਤੇ ਕਮਰਿਆਂ ਵਿਚਲਾ ਸਾਮਾਨ ਖਿਲਰਿਆ ਪਿਆ ਹੈ | ਸੁਰਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਜਦੋਂ ਘਰ ਵਾਪਸ ਆਇਆ ਤਾਂ ਦੇਖਿਆ ਕਿ ਮੇਨ ਤੇ ਲੋਬੀ ਦੇ ਦਰਵਾਜਿਆਂ ਦੇ ਤਾਲੇ ਟੁੱਟੇ ਹੋਏ ਸਨ | ਕਮਰਿਆਂ ਵਿਚ ਸਾਮਾਨ ਖਿਲਰਿਆ ਪਿਆ ਸੀ | ਜਦੋਂ ਉਨ੍ਹਾਂ ਨੇ ਚੰਗੀ ਤਰ੍ਹਾਂ ਚੈੱਕ ਕੀਤਾ ਤਾਂ ਘਰ ਵਿਚ ਪਏ ਸੋਨੇ ਦੇ ਗਹਿਣੇ ਜਿਨ੍ਹਾਂ ਵਿਚ 3 ਗ੍ਰਾਮ ਦੀ ਅੰਗੂਠੀ, ਨਵ ਜਨਮੇ ਬੱਚੇ ਦੀ 3 ਗ੍ਰਾਮ ਦੀ ਅੰਗੂਠੀ ਤੇ ਚੇਨ, ਚਾਂਦੀ ਦੇ ਕੜੇ, ਉਸ ਦੀ ਪਤਨੀ ਦਾ 12 ਗ੍ਰਾਮ ਦਾ ਇਕ ਚੇਨ ਸੈਟ, 12 ਗ੍ਰਾਮ ਵਜ਼ਨ ਦੀ ਅੰਗੂਠੀ, ਚੇਨ ਤੇ ਟਾਪਸ, ਡੈਲ ਕੰਪਨੀ ਦਾ ਲੈਪਟਾਪ, ਕੀਮਤੀ ਕੱਪੜੇ ਤੇ ਹੋਰ ਸਾਮਾਨ ਚੋਰੀ ਹੋ ਚੁੱਕਾ ਸੀ | ਪੁਲਿਸ ਨੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਅਣਪਛਾਤੇ ਚੋਰਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਨਵੇਂ ਬਣੇ ਪੈਰਿਸ ਪ੍ਰੀਸਟ ਤੇ ਡਾਇਰੈਕਟਰ ਲਿਟਲ ਫਲਾਵਰ ਸਕੂਲ ਫਾਦਰ ਜੋਸ ਇੱਲੀਕਲ ਦਾ ਨਿੱਘਾ ਸਵਾਗਤ <br/> ਅਗਲੀ ਖ਼ਬਰ ਗੁਰੂ ਨਾਨਕ ਦੇਵ ਪਬਲਿਕ ਸਕੂਲ ਤੇ ਨਰਸਿੰਗ ਕਾਲਜ ਕਾਦੀਆਂ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।