05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਨਵੇਂ ਬਣੇ ਪੈਰਿਸ ਪ੍ਰੀਸਟ ਤੇ ਡਾਇਰੈਕਟਰ ਲਿਟਲ ਫਲਾਵਰ ਸਕੂਲ ਫਾਦਰ ਜੋਸ ਇੱਲੀਕਲ ਦਾ ਨਿੱਘਾ ਸਵਾਗਤ <br/>

ਅਜੀਤ ਡੈਸਕ 10-06-2026
ਗੁਰਦਾਸਪੁਰ, 9 ਜੂਨ (ਚੱਕਰਾਜਾ)-ਗੁਰਦਾਸਪੁਰ ਦੀ ਸੰਤ ਫਰਾਂਸਿਸ ਕੈਥੋਲਿਕ ਚਰਚ ਵਿਖੇ ਬਤੌਰ ਨਵੇਂ ਬਣੇ ਪੈਰਿਸ ਪ੍ਰੀਸਟ ਤੇ ਡਾਇਰੈਕਟਰ ਲਿਟਲ ਫਲਾਵਰ ਕਾਨਵੈਂਟ ਸਕੂਲ ਫਾਦਰ ਜੋਸ ਇੱਲੀਕਲ ਦਾ ਸਾਬਕਾ ਵਾਈਸ ਚੇਅਰਮੈਨ ਪੰਜਾਬ ਰਾਜ ਮਸੀਹ ਭਲਾਈ ਬੋਰਡ ਤੇ ਪ੍ਰਧਾਨ ਸ਼ੇਰੇ ਬੱਬਰ ਪੰਜਾਬ ਕ੍ਰਿਸਚਨ ਸੇਵਾ ਦਲ ਤਰਸੇਮ ਸਹੋਤਾ ਤੇ ਸਾਥੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਤਰਸੇਮ ਸਹੋਤਾ ਨੇ ਫਾਦਰ ਜੋਸ ਇੱਲੀਕਲ ਨੰੂ ਫੁੱਲਾਂ ਦਾ ਗੁਲਦਸਤਾ ਭੇਟ ਕਰਦਿਆਂ ਜੀ ਆਇਆਂ ਕਿਹਾ ਅਤੇ ਉਨ੍ਹਾਂ ਨੰੂ ਚੰਗੀਆਂ ਸੇਵਾਵਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਦੱਸਣਯੋਗ ਹੈ ਕਿ ਫਾਦਰ ਜੋਸ ਇੱਲੀਕਲ ਇਸ ਤੋਂ ਪਹਿਲਾਂ ਅਜਨਾਲਾ ਡੀਨਰੀ ਵਿਖੇ ਡੀਨ ਅਜਨਾਲਾ ਵਜੋਂ ਪੰਜ ਸਾਲ ਤੋਂ ਸੇਵਾਵਾਂ ਨਿਭਾਅ ਰਹੇ ਸਨ ਅਤੇ ਹੁਣ ਉਹ ਸੰਤ ਫਰਾਂਸਿਸ ਕੈਥੋਲਿਕ ਚਰਚ ਵਿਖੇ ਬਤੌਰ ਪੈਰਿਸ ਪ੍ਰੀਸਟ ਅਤੇ ਡਾਇਰੈਕਟਰ ਲਿਟਲ ਫਲਾਵਰ ਕਾਨਵੈਂਟ ਸਕੂਲ ਵਜੋਂ ਸੇਵਾਵਾਂ ਨਿਭਾਉਣਗੇ |

ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਸੇਵਾ ਤੇ ਸਿੱਖੀ ਨਾਲ ਜੋੜਨ ਲਈ ਸ਼ੋ੍ਰਮਣੀ ਕਮੇਟੀ ਦਾ ਵਧੀਆ ਉਪਰਾਲਾ-ਪਿ੍ੰਸੀਪਲ ਡਾ. ਚਰਨਜੀਤ ਸਿੰਘ ਅਗਲੀ ਖ਼ਬਰ ਬੰਦ ਪਏ ਘਰ 'ਚੋਂ ਚੋਰਾਂ ਨੇ ਸੋਨੇ ਦੇ ਗਹਿਣੇ ਤੇ ਕੀਮਤੀ ਸਾਮਾਨ ਚੋਰੀ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।