05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸਤਿਗੁਰੂ ਕਬੀਰ ਸਾਹਿਬ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ ਪ੍ਰਬੰਧਕੀ ਕਮੇਟੀ ਦੀ ਮੀਟਿੰਗ <br/>

ਅਜੀਤ ਡੈਸਕ 10-06-2026
ਧਾਰੀਵਾਲ, 9 ਜੂਨ (ਜੇਮਸ ਨਾਹਰ)-ਸਤਿਗੁਰੂ ਕਬੀਰ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ 'ਚ ਪ੍ਰਬੰਧਕੀ ਕਮੇਟੀ ਦੀ ਅਹਿਮ ਮੀਟਿੰਗ ਪ੍ਰਧਾਨ ਤਰਲੋਕ ਲਾਲ ਭਗਤ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵਿਚਾਰ-ਵਟਾਂਦਰਾ ਕਰਨ ਉਪਰੰਤ ਤਰਲੋਕ ਲਾਲ ਨੇ ਦੱਸਿਆ ਕਿ ਪ੍ਰਭਾਤ ਫੇਰੀਆਂ 10 ਜੂਨ ਤੋਂ ਕੱਢੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਸਤਿਗੁਰੂ ਕਬੀਰ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਪਰਬੰਧਕ ਕਮੇਟੀ ਵਲੋਂ 29 ਜੂਨ ਨੂੰ ਧੂਮ-ਧਾਮ ਨਾਲ ਮਨਾਇਆ ਜਾਏਗਾ | ਇਸ ਮੌਕੇ ਪ੍ਰਧਾਨ ਤਰਲੋਕ ਲਾਲ ਭਗਤ, ਮੀਤ ਪ੍ਰਧਾਨ ਜਸਪਾਲ ਜੇ ਈ, ਸਕੱਤਰ ਇੰਦਰਦੇਵ ਲੱਡਾ, ਉਪ ਪ੍ਰਧਾਨ ਪ੍ਰੇਮ ਪਾਲ, ਜਤਿੰਦਰ ਭਗਤ ਦੀਨਪੁਰ, ਐਡਵੋਕੇਟ ਲਲਿਤ ਪ੍ਰਸ਼ਾਦ, ਚੂਨੀ ਲਾਲ, ਮਾਸਟਰ ਜਨਕ ਰਾਜ, ਮਾਸਟਰ ਸੁਭਾਸ਼ ਚੰਦਰ, ਜਗਦੀਸ਼ ਰਾਜ ਭਗਤ, ਦੀਨਾ ਨਾਥ ਭਗਤ, ਮੰਗਲ ਦਾਸ, ਰਾਮ ਲੁਭਾਇਆ, ਮਹਿੰਦਰ ਭਗਤ, ਦੇਵ ਰਾਜ, ਸ਼ਾਲੂ ਭਗਤ, ਆਸ਼ਾ ਰਾਣੀ, ਰਾਣੀ ਦੇਵੀ ਕਮਲੇਸ਼ ਰਾਣੀ ਆਦਿ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਵਾਰਡ ਨੰਬਰ 16 ਤੋਂ ਕਾਂਗਰਸੀ ਉਮੀਦਵਾਰ ਸੁਨੀਤਾ ਸ਼ਰਮਾ ਦੇ ਹੱਕ 'ਚ ਚੋਣ ਪ੍ਰਚਾਰ <br/> ਅਗਲੀ ਖ਼ਬਰ ਗ਼ਰੀਬ ਪਰਿਵਾਰਾਂ ਨੰੂ ਮਿਲੇ ਪੰਜ-ਪੰਜ ਮਰਲੇ ਦੇ ਪਲਾਟ ਅਗਾਂਹ ਵੇਚ ਕੇ ਮਕਾਨ ਦੀ ਉਸਾਰੀ ਕਰਨ ਦੇ ਲਗਾਏ ਦੋਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।