ਵਪਾਰ ਮੰਡਲ ਪਠਾਨਕੋਟ ਦੀ ਕੋਰ ਕੈਬਨਿਟ ਦਾ ਵਿਸਥਾਰ <br/>
ਵਪਾਰ ਮੰਡਲ ਪਠਾਨਕੋਟ ਦੀ ਮੀਟਿੰਗ ਦੌਰਾਨ ਨਵ-ਨਿਯੁਕਤ ਮੁੱਖ ਸਲਾਹਕਾਰ ਸਤੀਸ਼ ਮਹਿੰਦਰੂ, ਸੰਨੀ ਮਹਾਜਨ ਅਤੇ ਹੋਰ ਅਹੁਦੇਦਾਰਾਂ ਦਾ ਸਨਮਾਨ ਕਰਦੇ ਹੋਏ ਪ੍ਰਧਾਨ ਦਪਿੰਦਰ ਅਰੋੜਾ ਤੇ ਹੋਰ ਆਗੂ | ਤਸਵੀਰ: ਸੰਧੂ/ਸੁਮਿਤ
<br/>
10-06-2026
ਉਨ੍ਹਾਂ ਮੈਡੀਕਲ ਅਤੇ ਐਜੂਕੇਸ਼ਨ ਸੈਲ ਦੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਰਾਮਪਾਲ ਭੰਡਾਰੀ, ਰਜਨੀਸ਼ ਮਹਾਜਨ, ਸੁਰਿੰਦਰ ਮਹਾਜਨ, ਸ਼ਿਵਮ ਗੁਲਾਟੀ, ਰਾਜੇਸ਼ ਭਾਟੀਆ ਅਤੇ ਕਰਨ ਕੁੰਦਰਾ ਸਮੇਤ ਸਮੁੱਚੀ ਟੀਮ ਦੀ ਮਿਹਨਤ ਦੀ ਸ਼ਲਾਘਾ ਕੀਤੀ | ਵਪਾਰ ਮੰਡਲ ਪੰਜਾਬ ਦੇ ਜਰਨਲ ਸਕੱਤਰ ਐਲ.ਆਰ. ਸੋਢੀ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਵੇਂ ਸਾਥੀਆਂ ਦੇ ਜੁੜਨ ਨਾਲ ਸੰਗਠਨ ਨੂੰ ਨਵੀਂ ਦਿਸ਼ਾ ਅਤੇ ਤਾਕਤ ਮਿਲੇਗੀ | ਉਨ੍ਹਾਂ ਉਮੀਦ ਜਤਾਈ ਕਿ ਸਤੀਸ਼ ਮਹਿੰਦਰੂ, ਸੰਨੀ ਮਹਾਜਨ ਅਤੇ ਉਨ੍ਹਾਂ ਦੀ ਟੀਮ ਵਪਾਰੀਆਂ ਦੇ ਹਿਤਾਂ ਦੀ ਰੱਖਿਆ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗੀ | ਮੁੱਖ ਸਲਾਹਕਾਰ ਬਣਨ ਉਪਰੰਤ ਸਤੀਸ਼ ਮਹਿੰਦਰੂ ਨੇ ਪ੍ਰਧਾਨ ਦਪਿੰਦਰ ਅਰੋੜਾ, ਐਲ.ਆਰ. ਸੋਢੀ, ਕਰਨ ਕੁੰਦਰਾ, ਰਾਮਪਾਲ ਭੰਡਾਰੀ, ਰਜਨੀਸ਼ ਮਹਾਜਨ, ਨਰੇਸ਼ ਅਰੋੜਾ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਕੋਰ ਕੈਬਨਿਟ 'ਚ ਸ਼ਾਮਿਲ ਹੋਏ ਨਵੇਂ ਮੈਂਬਰਾਂ ਨੇ ਵੀ ਸੰਗਠਨ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਵਪਾਰੀਆਂ ਦੇ ਹਿਤਾਂ ਅਤੇ ਭਲਾਈ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ | ਮੀਟਿੰਗ 'ਚ ਵਪਾਰ ਮੰਡਲ ਦੇ ਪੈਟਰਨ ਦਵਿੰਦਰ ਸਿੰਘ ਮਿੰਟੂ, ਕਰਨ ਕੁੰਦਰਾ, ਰਾਮਪਾਲ ਭੰਡਾਰੀ, ਪੁਨੀਤ ਓਹਰੀ, ਐਡਵੋਕੇਟ ਰਮੇਸ਼ ਆਦਿ ਹਾਜ਼ਰ ਸਨ |