ਪਠਾਨਕੋਟ, 9 ਜੂਨ (ਸੰਧੂ)-ਇਨਰਵੀਲ੍ਹ ਕਲੱਬ ਪਠਾਨਕੋਟ ਵਲੋਂ ਪ੍ਰਧਾਨ ਮੀਨਲ ਘਈ ਦੀ ਅਗਵਾਈ ਹੇਠ ਜ਼ਿਲ੍ਹਾ ਚੇਅਰਮੈਨ 307 ਪ੍ਰੀਤੀ ਖ਼ਜ਼ੂਰੀਆ ਦੀ ਅਧਿਕਾਰਿਕ ਫੇਰੀ ਮੌਕੇ ਵਿਸ਼ੇਸ਼ ਮੀਟਿੰਗ ਕਰਵਾਈ ਗਈ | ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ | ਕਲੱਬ ਸਕੱਤਰ ਸੁਚੇਤਾ ਨੇ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਕਲੱਬ ਵਲੋਂ ਕੀਤੇ ਸਮਾਜ ਸੇਵੀ ਕਾਰਜਾਂ ਦੀ ਜਾਣਕਾਰੀ ਦਿੱਤੀ | ਪ੍ਰਧਾਨ ਮੀਨਲ ਘਈ ਨੇ ਕਲੱਬ ਵਲੋਂ ਕੀਤੇ ਵੱਖ-ਵੱਖ ਪੋ੍ਰਜੈਕਟਾਂ ਬਾਰੇ ਜਾਣਕਾਰੀ ਦਿੱਤੀ | ਮੁੱਖ ਮਹਿਮਾਨ ਪ੍ਰੀਤੀ ਖ਼ਜ਼ੂਰੀਆ ਨੇ ਕਲੱਬ ਦੇ ਪ੍ਰੋਜੈਕਟਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਨਰਵੀਲ੍ਹ ਦੁਨੀਆ ਦਾ ਸਭ ਤੋਂ ਵੱਡਾ ਮਹਿਲਾ ਸਮਾਜਿਕ ਸੰਗਠਨ ਹੈ ਜੋ ਮਨੁੱਖਤਾ ਦੀ ਸੇਵਾ ਲਈ ਨਿਰੰਤਰ ਕਾਰਜ ਕਰ ਰਿਹਾ ਹੈ | ਮੰਚ ਸੰਚਾਲਨ ਹਰਿਪਿ੍ਆ ਖੋਸਲਾ ਨੇ ਕੀਤਾ | ਇਸ ਮੌਕੇ ਸਰੋਜ ਪੁਰੀ, ਸੁਨੀਤਾ ਖੋਸਲਾ, ਕਨਿਕਾ ਅਗਰਵਾਲ, ਨਿਧੀ ਗੁਪਤਾ, ਮੋਨਿਕਾ ਮਿੱਤਲ, ਸੁਸ਼ਮਾ ਪੁਰੀ, ਵੰਦਨਾ ਗੁਪਤਾ, ਜਸਲੀਨ ਚੱਢਾ, ਪ੍ਰੀਤ ਸ਼ਿੰਗਾਰੀ, ਡਾ: ਰੁਚੀ ਸ਼ਰਮਾ, ਨੀਨਾ ਤ੍ਰੇਹਨ, ਨਤਾਸ਼ਾ ਅਗਰਵਾਲ, ਮਿਤੂ ਮਹਾਜਨ, ਸ਼ਵੇਤਾ ਮਹਾਜਨ, ਬੀਨੂ ਅਰੋੜਾ, ਅਨੂ ਵਿਜ, ਅੰਜੂ ਤ੍ਰੇਹਨ, ਆਂਚਲ ਅਰੋੜਾ, ਅਨੀਤਾ ਅਗਰਵਾਲ, ਸਿੰਮੀ ਸਾਹਨੀ, ਲਵਲੀ ਜੁਨੇਜਾ, ਪੂਨਮ ਮਹਾਜਨ ਅਤੇ ਹਰਿਪਿ੍ਆ ਖੋਸਲਾ ਹਾਜ਼ਰ ਸਨ |