07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਗੁਰਦਾਸਪੁਰ ਨੂੰ 6 ਵਿਕਟਾਂ ਨਾਲ ਹਰਾ ਕੇ ਪਠਾਨਕੋਟ ਮਹਿਲਾ ਟੀਮ ਦੀ ਜਿੱਤਾਂ ਦੀ ਲੜੀ ਬਰਕਰਾਰ

ਅਜੀਤ ਡੈਸਕ 10-06-2026
ਪਠਾਨਕੋਟ, 9 ਜੂਨ (ਸੰਧੂ)-ਪੀ.ਸੀ.ਏ. ਮੋਹਾਲੀ ਵਲੋਂ ਕਰਵਾਈ ਜਾ ਰਹੀ ਪੰਜਾਬ ਰਾਜ ਅੰਤਰ-ਜ਼ਿਲ੍ਹਾ ਮਹਿਲਾ ਸੀਨੀਅਰ ਇਕ ਰੋਜ਼ਾ ਕਿ੍ਕਟ ਪ੍ਰਤੀਯੋਗਤਾ ਵਿਚ ਕਿ੍ਕਟ ਐਸੋਸੀਏਸ਼ਨ ਪਠਾਨਕੋਟ ਦੀ ਮਹਿਲਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੁਰਦਾਸਪੁਰ ਨੂੰ 6 ਵਿਕਟਾਂ ਨਾਲ ਹਰਾ ਦਿੱਤਾ | ਪਹਿਲਾਂ ਬੱਲੇਬਾਜ਼ੀ ਕਰਦਿਆਂ ਗੁਰਦਾਸਪੁਰ ਦੀ ਟੀਮ ਨੇ 171 ਦੌੜਾਂ ਬਣਾਈਆਂ | ਜਵਾਬ ਵਿਚ ਪਠਾਨਕੋਟ ਦੀ ਟੀਮ ਨੇ 44.1 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ 'ਤੇ ਟੀਚਾ ਹਾਸਲ ਕਰਕੇ ਆਸਾਨ ਜਿੱਤ ਦਰਜ ਕੀਤੀ | ਟੀਮ ਦੀ ਜਿੱਤ ਵਿਚ ਰੈਨਾ ਅਤੇ ਆਯਾਤੀ ਨੇ ਅਹਿਮ ਯੋਗਦਾਨ ਪਾਇਆ | ਜਿੱਤ 'ਤੇ ਕਿ੍ਕਟ ਐਸੋਸੀਏਸ਼ਨ ਪਠਾਨਕੋਟ ਦੇ ਸਕੱਤਰ ਸੰਨੀ ਮਹਾਜਨ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਅਨੁਸ਼ਾਸਨ, ਸਮਰਪਣ ਤੇ ਆਤਮ-ਵਿਸ਼ਵਾਸ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਮੁੱਖ ਕੋਚ ਇੰਦਰਜੀਤ ਸਿੰਘ ਨੇ ਵੀ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਆਉਣ ਵਾਲੇ ਮੈਚਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਕੋਚ ਲਲਿਤ ਅਤੇ ਪਿ੍ਆ ਨੇ ਵੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸਰਾਹਨਾ ਕਰਦਿਆਂ ਖਿਡਾਰੀਆਂ ਨੂੰ ਅਗਲੇ ਮੁਕਾਬਲਿਆਂ ਵਿਚ ਵੀ ਇਸੇ ਤਰ੍ਹਾਂ ਖੇਡ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ਼ਰਧਾਲੂਆਂ ਦੀ ਬੱਸ ਰਵਾਨਾ ਅਗਲੀ ਖ਼ਬਰ ਚੋਰੀਆਂ ਦੀਆਂ ਵੱਧ ਰਹੀਆਂ ਘਟਨਾਵਾਂ ਚਿੰਤਾਜਨਕ, ਪੁਲਿਸ ਆਮ ਲੋਕਾਂ ਦੀ ਸੁਰੱਖਿਆ ਨੂੰ ਦੇਵੇ ਤਰਜੀਹ-ਅਸ਼ੋਕ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।