ਪਠਾਨਕੋਟ, 9 ਜੂਨ (ਸੰਧੂ)-ਲਾਇਨਜ਼ ਕਲੱਬ ਦੇ ਫੂਡ ਫ਼ਾਰ ਹੰਗਰ ਡਿਸਟਿ੍ਕਟ ਚੇਅਰਮੈਨ ਐਮ.ਜੇ.ਐਫ. ਅਮਿਤ ਸ਼ਰਮਾ ਨੇ ਸਮਾਜ ਸੇਵਾ ਦੀ ਮਿਸਾਲ ਪੇਸ਼ ਕਰਦਿਆਂ ਐਸ.ਡੀ. ਸਕੂਲ ਪਠਾਨਕੋਟ ਨੂੰ ਵਿਦਿਆਰਥੀਆਂ ਦੀ ਸਹੂਲਤ ਲਈ ਫ਼ਰਨੀਚਰ ਭੇਟ ਕੀਤਾ | ਇਹ ਫ਼ਰਨੀਚਰ ਡਿਸਟਿ੍ਕਟ ਗਵਰਨਰ ਐਮ.ਜੇ.ਐਫ. ਜੀ.ਐਸ. ਭਾਟੀਆ, ਵੀ.ਡੀ.ਜੀ.-1 ਇਲੈਕਟ ਐਮ.ਜੇ.ਐਫ. ਰਾਜੀਵ ਖੋਸਲਾ ਤੇ ਵੀ.ਡੀ.ਜੀ.-2 ਇਲੈਕਟ ਐਮ.ਜੇ.ਐਫ. ਰਾਜੀਵ ਵਿੱਗ ਦੀ ਮੌਜੂਦਗੀ ਵਿਚ ਸਕੂਲ ਦੇ ਪਿ੍ੰਸੀਪਲ ਦਲਜਿੰਦਰ ਸਿੰਘ ਰੰਧਾਵਾ ਨੂੰ ਸੌਂਪਿਆ ਗਿਆ | ਬੁਲਾਰਿਆਂ ਨੇ ਅਮਿਤ ਸ਼ਰਮਾ ਦੇ ਸਮਾਜ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ | ਅਮਿਤ ਸ਼ਰਮਾ ਨੇ ਦੱਸਿਆ ਕਿ ਉਹ ਪਿਛਲੇ 8 ਸਾਲਾਂ ਤੋਂ ਹਰ ਸਾਲ 28 ਲੋੜਵੰਦ ਬੱਚਿਆਂ ਦੀ ਪੜ੍ਹਾਈ ਦਾ ਖ਼ਰਚ ਚੁੱਕ ਰਹੇ ਹਨ, ਜਦਕਿ ਹੁਣ ਤੱਕ 15 ਲੋੜਵੰਦ ਲੜਕੀਆਂ ਦੇ ਵਿਆਹ ਕਰਵਾ ਚੁੱਕੇ ਹਨ ਅਤੇ ਕਰੀਬ 100 ਲੋੜਵੰਦ ਵਿਅਕਤੀਆਂ ਦਾ ਮੁਫ਼ਤ ਇਲਾਜ ਵੀ ਕਰਵਾ ਚੁੱਕੇ ਹਨ | ਇਸ ਮੌਕੇ ਪੀ.ਡੀ.ਜੀ. ਐਮ.ਜੇ.ਐਫ. ਐਸ.ਕੇ. ਪੁੰਜ, ਰੀਜਨ ਚੇਅਰਮੈਨ ਐਮ.ਜੇ.ਐਫ. ਰਾਜੇਸ਼ ਸ਼ਰਮਾ, ਜ਼ੋਨ ਕੈਸ਼ੀਅਰ ਐਮ.ਜੇ.ਐਫ. ਰਚਿਤ ਖੰਨਾ, ਜ਼ੋਨ ਪੀ.ਆਰ.ਓ. ਐਮ.ਜੇ.ਐਫ. ਚਰਨ ਕਮਲ, ਗੌਰਵ ਰਾਜਨ ਗੁਪਤਾ, ਸੁਰਜੀਤ ਸਿੰਘ ਰਾਣਾ, ਇੰਜੀ: ਵਿਨੋਦ ਮਹਾਜਨ, ਯਸ਼ਪਾਲ ਸ਼ਰਮਾ, ਅਭਿਸ਼ੇਕ ਡੋਗਰਾ, ਅਨੁਜ ਛਾਬੜਾ, ਨਰਿੰਦਰ ਮਹਾਜਨ, ਸੰਜੀਵ ਗੁਪਤਾ, ਦੀਪਕ ਸਲਵਾਨ, ਡਾ: ਮੋਹਿਤ ਮਹਾਜਨ, ਬਲਬੀਰ ਮਹਾਜਨ, ਅਸ਼ੋਕ ਗੁਪਤਾ, ਨੀਰਜ ਜਟਵਾਨੀ, ਏ.ਪੀ.ਐਸ. ਬਮਰਾਹ, ਲਖਬੀਰ ਸਿੰਘ, ਅਜੇ ਮਹਾਜਨ, ਡਾ: ਬੀ.ਐਸ. ਕੰਵਰ, ਨਵੀਨ ਸ਼ਰਮਾ, ਪੰਕਜ ਅਰੋੜਾ, ਰਘੂ ਮਹਾਜਨ, ਪੁਨੀਤ ਖੰਨਾ, ਮਨੀਮਹੇਸ਼ ਸ਼ਰਮਾ, ਭਾਰਤ ਭੂਸ਼ਨ, ਲਾਇਨ ਬਹਿਲ, ਪਿ੍ੰਸੀਪਲ ਨਰਿੰਦਰ ਸ਼ਰਮਾ, ਪਿ੍ੰਸੀਪਲ ਰਾਜੇਸ਼ ਸ਼ਰਮਾ, ਦੇਵਾਂਸ਼ ਸ਼ਰਮਾ ਅਤੇ ਹਰਮਨ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |