ਕਿਲ੍ਹਾ ਲਾਲ ਸਿੰਘ, 10 ਜੂਨ (ਬਲਬੀਰ ਸਿੰਘ)-ਪਿੰਡ ਸ਼ਾਮਪੁਰਾ ਵਿਖੇ ਪੀਰ ਬਾਬਾ ਸ਼ਾਹਿਦ ਰਹਿਮਤ ਤੁਲਾ ਦੀ ਯਾਦ 'ਚ 22 ਜੂਨ ਨੂੰ ਸਾਲਾਨਾ ਖੇਡ ਤੇ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ | ਮੇਲਾ ਕਮੇਟੀ ਪ੍ਰਧਾਨ ਸਰਪੰਚ ਕਮਲ ਸ਼ਾਮਪੁਰ ਤੇ ਚੇਅਰਮੈਨ ਤਿਲਕ ਰਾਜ ਨੇ ਦੱਸਿਆ ਕਿ ਸਵੇਰੇ 10 ਵਜੇ ਬਾਬਾ ਜੀ ਦੀ ਦਰਗਾਹ 'ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ | ਉਸ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ, ਜਿਸ 'ਚ ਪ੍ਰਸਿੱਧ ਗਾਇਕ ਰਾਏ ਜੁਝਾਰ ਤੇ ਬੀਬਾ ਅਮਨ ਕੌਰ ਅਤੇ ਪ੍ਰਸਿੱਧ ਲੋਕ ਗਾਇਕ ਪ੍ਰੀਤ ਪਾਰਸ ਆਪਣੇ ਚਰਚਿਤ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕਰਨਗੇ | ਸ਼ਾਮ ਵੇਲੇ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਜਾਵੇਗਾ, ਜਿਸ 'ਚ 'ਸਾਂਝ ਕਬੱਡੀ ਕਲੱਬ ਮੈਲਬੋਰਨ ਜਾਣੀਆਂ' ਤੇ ਰਮਨਦੀਪ ਮਸੀਤਾ ਕਬੱਡੀ ਕਲੱਬ ਜਰਮਨੀ ਵਿਚਾਰ ਫ਼ਸਵੇਂ ਮੁਕਾਬਲੇ ਹੋਣਗੇ | ਕਬੱਡੀ ਦੀ ਕੁਮੈਂਟਰੀ ਵਿਸ਼ਵ ਪ੍ਰਸਿੱਧ ਕੁਮੈਂਟਰ ਸਰਬਜੀਤ ਸਿੰਘ ਪਰਾਚਾ ਕਰਨਗੇ | ਇਸ ਮੌਕੇ ਰਣਧੀਰ ਸਿੰਘ ਦਾਖਲਾ, ਸਰਕਲ ਪ੍ਰਧਾਨ, ਗੁਰਮੁੱਖ ਸਿੰਘ ਬਹਾਦਰਪੁਰ, ਜਸਬੀਰ ਸਿੰਘ ਗਿੱਲ, ਅਮਰਜੀਤ ਸਿੰਘ ਕੋਟਲੀ ਫੱਸੀ, ਤਰਸੇਮ ਸਿੰਘ ਦਿਆਲਗੜ੍ਹ ਵਾਲਿਆਂ ਦਾ ਵਿਸ਼ੇਸ਼ ਸਹਿਯੋਗ ਰਹੇਗਾ |