14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਗੁਰਦਾਸਪੁਰ 'ਚ ਡਰੇਨਾਂ ਦੀ ਸਫ਼ਾਈ ਤੇ ਡੰੂਘਾਈ ਸੰਬੰਧੀ ਬਜਟ ਪਾਸ, ਪਰ ਮਹਿਕਮਾ ਕੁਝ ਦੱਸਣ ਨੂੰ ਨਹੀਂ ਤਿਆਰ

ਅਜੀਤ ਡੈਸਕ 11-06-2026
ਗੁਰਦਾਸਪੁਰ, 10 ਜੂਨ (ਅਸ਼ੋਕ ਸ਼ਰਮਾ)-ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਹੜ੍ਹਾਂ ਤੋਂ ਬਚਾਓ ਲਈ ਡਰੇਨੇਜ਼ ਵਿਭਾਗ ਗੁਰਦਾਸਪੁਰ ਨੂੰ ਬਜਟ ਜਾਰੀ ਕਰ ਦਿੱਤਾ ਹੈ | ਪਰ ਇਸ ਬਜਟ ਬਾਰੇ ਜ਼ਿਲ੍ਹਾ ਪੱਧਰ ਦੇ ਅਧਿਕਾਰੀ ਕੁਝ ਦੱਸਣ ਨੂੰ ਤਿਆਰ ਨਹੀਂ ਹਨ | ਬੇਟ ਇਲਾਕੇ ਦੀਆਂ ਸੇਮ ਨਹਿਰਾਂ ਤੇ ਨਾਲਿਆਂ ਦੀ ਸਫ਼ਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਕੁਲਵਿੰਦਰ ਸਿੰਘ, ਪਰਮਜੀਤ ਸਿੰਘ, ਅਵਤਾਰ ਸਿੰਘ, ਹਰਬੀਰ ਸਿੰਘ, ਸੁਖਵਿੰਦਰ ਸਿੰਘ, ਨਰਿੰਦਰ ਸਿੰਘ, ਬਲਵਿੰਦਰ ਸਿੰਘ, ਯੁਵਰਾਜ ਸਿੰਘ, ਸਰਬਜੀਤ ਸਿੰਘ, ਸੁਖਚੈਨ ਸਿੰਘ, ਯੁਵਰਾਜ ਸਿੰਘ, ਗੁਰਬਖ਼ਸ਼ ਸਿੰਘ, ਬਲਦੇਵ ਸਿੰਘ, ਸੁਰਜੀਤ ਸਿੰਘ, ਸੁਰਜੀਤ ਸਿੰਘ ਰੱਬ, ਮਾਸਟਰ ਦਿਲਬਾਗ ਸਿੰਘ ਅਤੇ ਮਾਸਟਰ ਪ੍ਰਤਾਪ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਡਰੇਨਾਂ ਤੇ ਨਾਲਿਆਂ ਦੀ ਡਰੇਨਜ਼ ਮਹਿਕਮੇ ਵਲੋਂ ਮਸ਼ੀਨਾਂ ਲਗਾ ਕੇ ਸਫ਼ਾਈ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ ਤੇ ਮਹਿਕਮੇ ਵਲੋਂ ਇਹ ਕੰਮ ਕਰਵਾਇਆ ਜਾ ਰਿਹਾ ਹੈ, ਪਰ ਇਹ ਕੰਮ ਬਹੁਤ ਘਟੀਆ ਤੇ ਗ਼ਲਤ ਤਰੀਕੇ ਨਾਲ ਹੋ ਰਿਹਾ ਹੈ | ਪਰ ਕਿਸਾਨ ਇਸ ਕਰਵਾਏ ਜਾ ਰਹੇ ਕੰਮ ਤੋਂ ਅਸੰਤੁਸ਼ਟ ਨਜ਼ਰ ਆ ਰਹੇ ਹਨ | ਉਨ੍ਹਾਂ ਦੱਸਿਆ ਕਿ ਮਹਿਕਮੇ ਵਲੋਂ ਕਾਫ਼ੀ ਲੰਬੇ ਸਮੇਂ ਬਾਅਦ ਸੇਮ ਨਹਿਰ ਤੇ ਡਰੇਨਾਂ ਦੀ ਸਫ਼ਾਈ ਕਰਵਾਈ ਜਾ ਰਹੀ ਹੈ, ਉਹ ਵੀ ਘਟੀਆ ਮਿਆਰ ਦੀ ਹੈ | ਜਿਸ ਕਰਕੇ ਕਿਸਾਨਾਂ ਦਾ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਜਦੋਂ ਇਸ ਕੰਮ ਸਬੰਧੀ ਐਕਸੀਅਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੋ ਦਿਨਾਂ ਤੋਂ ਫੋਨ ਨਹੀਂ ਚੁੱਕਿਆ | ਉਨ੍ਹਾਂ ਦੱਸਿਆ ਕਿ ਸੇਮ ਨਹਿਰ ਦਾ ਜੋ ਕੰਮ ਹੋ ਰਿਹਾ ਹੈ, ਉਸ ਵਿਚੋਂ ਸਿਰਫ਼ ਨਹਿਰ ਵਿਚੋਂ ਮਾਮੂਲੀ ਜਿਹੀ ਜੜ੍ਹੀ ਬੂਟੀ ਸਾਫ ਕੀਤੀ ਜਾ ਰਹੀ ਹੈ ਤੇ ਉਸ ਨੰੂ ਨਹਿਰ ਦੇ ਕੰਢੇ ਹੀ ਸੁੱਟਿਆ ਜਾ ਰਿਹਾ ਹੈ | ਮਾਮੂਲੀ ਜਿਹੀ ਬਾਰਿਸ਼ ਨਾਲ ਇਹ ਮਿੱਟੀ ਦੁਬਾਰਾ ਨਹਿਰ 'ਚ ਚਲੀ ਜਾਵੇਗੀ ਜਿਸ ਨਾਲ ਪਾਣੀ ਦਾ ਨਿਕਾਸ ਰੁਕ ਸਕਦਾ ਹੈ | ਉਨ੍ਹਾਂ ਦੱਸਿਆ ਕਿ ਨਹਿਰ 'ਚ ਜੋ ਰਿੱਬ ਮਿੱਟੀ ਨਾਲ ਜੰਮੀ ਹੋਈ ਹੈ, ਉਸ ਨੰੂ ਮਹਿਕਮੇ ਵਲੋਂ ਬਿਲਕੁਲ ਸਾਫ਼ ਨਹੀਂ ਕੀਤੀ ਜਾ ਰਿਹਾ ਹੈ | ਨਹਿਰ ਦੀ ਸਫਾਈ ਹੋਣ ਦੀ ਬਜਾਏ ਨਹਿਰ ਪਹਿਲੇ ਵਾਂਗ ਹੀ ਜੜ੍ਹੀ ਬੂਟੀ ਤੇ ਮਿੱਟੀ ਨਾਲ ਭਰੀ ਦਿਖਾਈ ਦੇ ਰਹੀ ਹੈ | ਜਿਸ ਨਾਲ ਮਹਿਕਮੇ 'ਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ ਤੇ ਇਹ ਕੰਮ ਪਹਿਲਾਂ ਠੇਕੇਦਾਰਾਂ ਕੋਲੋਂ ਕਰਵਾਇਆ ਜਾਂਦਾ ਸੀ, ਜੋ ਹੁਣ ਖੁਦ ਆਪਣੇ ਪੱਧਰ 'ਤੇ ਕਰਵਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਮਹਿਕਮੇ ਵਲੋਂ ਸਹੀ ਢੰਗ ਨਾਲ ਡਰੇਨਾਂ ਦੀ ਸਫਾਈ ਨਹੀਂ ਕਰਵਾਇਆ ਗਿਆ ਤਾਂ ਇਲਾਕੇ ਦੇ ਕਿਸਾਨ ਮਹਿਕਮੇ ਖ਼ਿਲਾਫ਼ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਜਿਸ ਦੀ ਜ਼ਿੰਮੇਵਾਰੀ ਮਹਿਕਮੇ ਦੀ ਹੋਵੇਗੀ |
ਪਿਛਲੀ ਖ਼ਬਰ ਹਰਵਿੰਦਰ ਸਿੰਘ ਕਲੇਰ ਦਾ ਜੇ.ਈ. ਬਣਨ 'ਤੇ ਕਰਮਚਾਰੀ ਦਲ ਤੇ ਮੁਲਾਜ਼ਮਾਂ ਵਲੋਂ ਭਰਵਾਂ ਸਨਮਾਨ ਅਗਲੀ ਖ਼ਬਰ 'ਆਪ' ਨੇ ਹਮੇਸ਼ਾ ਪਾਰਟੀ ਦੇ ਵਲੰਟੀਅਰਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦੇ ਕੇ ਨਿਵਾਜਿਆ- ਵਿਧਾਇਕ ਸ਼ੈਰੀ ਕਲਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।