11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਚੋਰਾਂ ਨੇ ਦੁਕਾਨ ਦੀ ਕੰਧ ਤੋੜ ਕੇ ਹਜ਼ਾਰਾਂ ਰੁਪਏ ਦਾ ਸਮਾਨ ਕੀਤਾ ਚੋਰੀ

ਸ਼ਾਹਪੁਰ ਕੰਢੀ, 10 ਨਵੰਬਰ (ਰਣਜੀਤ ਸਿੰਘ)-ਪਿੰਡ ਜੰਦਰਾਈ ਦੀ ਮੁੱਖ ਸੜਕ ’ਤੇ ਟਾਇਰ, ਕਰਿਆਨਾ ਤੇ ਜਨਰਲ ਸਟੋਰ ਦੀ ਦੁਕਾਨ ਦੇ ਪਿਛਲੇ ਪਾਸੇ ਤੋਂ ਕੰਧ ਤੋੜ ਕੇ ਚੋਰ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ । ਦੁਕਾਨ ਮਾਲਕ ਵਿਸਾਖੀ ਰਾਮ ਨੇ ਦੱਸਿਆ ਕਿ ਉਹ ਬੀਤੀ ਰਾਤ ਦੁਕਾਨ ਨੂੰ ਤਾਲਾ ਲਗਾ ਕੇ ਘਰ ਗਿਆ ਸੀ ਅਤੇ ਜਦੋਂ ਅੱਜ ਉਸ ਨੇ ਸਵੇਰੇ ਦੁਕਾਨ ਖੋਲ੍ਹੀ ਤਾਂ ਪਿਛਲੇ ਪਾਸੇ ਤੋਂ ਰੌਸ਼ਨੀ ਆ ਰਹੀ ਸੀ ਕਿ ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਦੁਕਾਨ ਦੀ ਪਿਛਲੀ ਕੰਧ ਟੁੱਟੀ ਪਈ ਸੀ ਅਤੇ ਦੁਕਾਨ ਅੰਦਰੋਂ ਕੀਮਤੀ ਸਮਾਨ ਵੀ ਚੋਰੀ ਹੋ ਚੁੱਕਾ ਸੀ ।

ਅਜੀਤ ਡੈਸਕ 11-11-2026
ਸ਼ਾਹਪੁਰ ਕੰਢੀ, 10 ਨਵੰਬਰ (ਰਣਜੀਤ ਸਿੰਘ)-ਪਿੰਡ ਜੰਦਰਾਈ ਦੀ ਮੁੱਖ ਸੜਕ ’ਤੇ ਟਾਇਰ, ਕਰਿਆਨਾ ਤੇ ਜਨਰਲ ਸਟੋਰ ਦੀ ਦੁਕਾਨ ਦੇ ਪਿਛਲੇ ਪਾਸੇ ਤੋਂ ਕੰਧ ਤੋੜ ਕੇ ਚੋਰ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ । ਦੁਕਾਨ ਮਾਲਕ ਵਿਸਾਖੀ ਰਾਮ ਨੇ ਦੱਸਿਆ ਕਿ ਉਹ ਬੀਤੀ ਰਾਤ ਦੁਕਾਨ ਨੂੰ ਤਾਲਾ ਲਗਾ ਕੇ ਘਰ ਗਿਆ ਸੀ ਅਤੇ ਜਦੋਂ ਅੱਜ ਉਸ ਨੇ ਸਵੇਰੇ ਦੁਕਾਨ ਖੋਲ੍ਹੀ ਤਾਂ ਪਿਛਲੇ ਪਾਸੇ ਤੋਂ ਰੌਸ਼ਨੀ ਆ ਰਹੀ ਸੀ ਕਿ ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਦੁਕਾਨ ਦੀ ਪਿਛਲੀ ਕੰਧ ਟੁੱਟੀ ਪਈ ਸੀ ਅਤੇ ਦੁਕਾਨ ਅੰਦਰੋਂ ਕੀਮਤੀ ਸਮਾਨ ਵੀ ਚੋਰੀ ਹੋ ਚੁੱਕਾ ਸੀ । ਉਸ ਨੇ ਦੱਸਿਆ ਕਿ ਉਹ ਟਾਇਰਾਂ ਨੂੰ ਪੈਂਚਰ ਲਗਾਉਣ ਦਾ ਕੰਮ ਕਰਦਾ ਹੈ ਅਤੇ ਕੁਝ ਦਿਨ ਪਹਿਲਾਂ ਹੀ ਉਸ ਨੇ ਕਰਿਆਨਾ ਤੇ ਜਨਰਲ ਸਟੋਰ ਦਾ ਸਮਾਨ ਵੀ ਲਿਆਂਦਾ ਸੀ । ਚੋਰ ਉਸ ਦੇ 6 ਟਾਇਰ, 10 ਟਿਊਬਾਂ, 2 ਤੇਲ ਦੇ ਟੀਨ, 2 ਰਿਫਾਇੰਡ ਤੇਲ ਦੀਆਂ ਪੇਟੀਆਂ, ਪੇਸਟਾਂ ਅਤੇ ਸੈਂਟ ਆਦਿ ਦੀਆਂ ਸ਼ੀਸ਼ੀਆਂ ਚੋਰੀ ਕਰਕੇ ਲੈ ਗਏ । ਉਨ੍ਹਾਂ ਇਸ ਦੀ ਸ਼ਿਕਾਇਤ ਥਾਣਾ ਸ਼ਾਹਪੁਰ ਕੰਢੀ ਵਿਖੇ ਦਰਜ ਕਰਵਾ ਦਿੱਤੀ ਹੈ । ਇਸ ਸਬੰਧੀ ਐਸ.ਐਚ.ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਚੋਰੀ ਦੀ ਸ਼ਿਕਾਇਤ ਆ ਗਈ ਹੈ ਅਤੇ ਉਹ ਸੀ.ਸੀ.ਟੀ.ਵੀ. ਕੈਮਰਿਆਂ ਦੀ ਸਹਾਇਤਾ ਨਾਲ ਸੁਰਾਗ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ।
ਪਿਛਲੀ ਖ਼ਬਰ ਸੂਬੇ ਵਿਚ ਆਉਣ ਵਾਲੀ ਸਰਕਾਰ ਕਾਂਗਰਸ ਦੀ ਬਣੇਗੀ-ਛੀਨਾ,ਲੱਕੀ,ਢਿੱਲੋਂ ਅਗਲੀ ਖ਼ਬਰ ਪਿੰਡ ਮਜੀਰੀ ਨੂੰ ਮੰਤਰੀ ਲਾਲ ਚੰਦ ਵਲੋਂ 4 ਲੱਖ ਰੁਪਏ ਦੀ ਗਰਾਂਟ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।