ਤਿੱਬੜ, 10 ਜੂਨ (ਸੋਹਨ ਮਲਿਕ)-ਗੁਰਦਾਸਪੁਰ ਇਲਾਕੇ ਦੀ ਵਾਰਡ ਨੰਬਰ-8 ਦੇ ਉਮੀਦਵਾਰ ਪਲਵਿੰਦਰ ਕੌਰ ਜੋ ਕਿ ਆਮ ਆਦਮੀ ਪਾਰਟੀ ਵਲੋਂ ਚੋਣ ਮੈਦਾਨ ਵਿਚ ਉੱਤਰੇ ਹਨ, ਦੇ ਹੱਕ ਵਿਚ ਬਲਾਕ ਪ੍ਰਧਾਨ ਹਿੱਤਪਾਲ ਸਿੰਘ ਵਲੋਂ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ | ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵਲੋਂ ਪੂਰੇ ਸੂਬੇ ਭਰ ਵਿਚ ਵਿਕਾਸ ਕਾਰਜ ਚੱਲ ਰਹੇ ਹਨ | ਇਸ ਲਈ ਵਿਕਾਸ ਕਾਰਜਾਂ ਨੰੂ ਮੁੱਖ ਰੱਖਦੇ ਹੋਏ ਉਨ੍ਹਾਂ ਵੋਟਰਾਂ ਨੰੂ ਅਪੀਲ ਕੀਤੀ ਕਿ ਉਹ ਉਮੀਦਵਾਰ ਪਲਵਿੰਦਰ ਕੌਰ ਨੰੂ ਆਪਣਾ ਕੀਮਤੀ ਵੋਟ ਪਾ ਕੇ ਜਿੱਤਾਉਣ | ਇਸ ਮੌਕੇ ਸੁਖਦੇਵ ਕੌਰ ਸਰਪੰਚ ਬੱਬਰੀ ਨੰਗਲ ਤੇ ਸਮੁੱਚੀ ਪੰਚਾਇਤ ਵਲੋਂ ਵਾਰਡ ਨੰਬਰ-8 'ਚ ਘਰ-ਘਰ ਜਾ ਕੇ ਪਲਵਿੰਦਰ ਕੌਰ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ |