14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਵਪਾਰ ਮੰਡਲ ਪਠਾਨਕੋਟ ਦੀ ਕੋਰ ਕੈਬਨਿਟ ਦਾ ਵਿਸਥਾਰ

ਅਜੀਤ ਡੈਸਕ 11-06-2026
ਪਠਾਨਕੋਟ, 10 ਜੂਨ (ਸੰਧੂ)-ਵਪਾਰ ਮੰਡਲ ਪਠਾਨਕੋਟ ਦੀ ਮੀਟਿੰਗ ਪ੍ਰਧਾਨ ਦਪਿੰਦਰ ਸਿੰਘ ਅਰੋੜਾ ਦੀ ਅਗਵਾਈ ਹੇਠ ਹੋਈ, ਜਿਸ 'ਚ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜਰਨਲ ਸਕੱਤਰ ਐਲ.ਆਰ. ਸੋਢੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਵਪਾਰ ਮੰਡਲ ਦੀ ਕੋਰ ਕੈਬਨਿਟ ਦਾ ਵਿਸਥਾਰ ਕਰਦਿਆਂ ਐਮ.ਈ.ਐਸ. ਬਿਲਡਰ ਐਸੋਸੀਏਸ਼ਨ ਨਾਲ ਜੁੜੇ ਮੈਂਬਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਪ੍ਰਧਾਨ ਦਪਿੰਦਰ ਅਰੋੜਾ ਨੇ ਦੱਸਿਆ ਕਿ ਵਪਾਰ ਮੰਡਲ ਨਾਲ ਜ਼ਿਲ੍ਹੇ ਦੀਆਂ 32 ਤੋਂ ਵੱਧ ਸੰਸਥਾਵਾਂ ਜੁੜ ਚੁੱਕੀਆਂ ਹਨ | ਇਸ ਦੌਰਾਨ ਐਮ.ਈ.ਐਸ. ਬਿਲਡਰ ਐਸੋਸੀਏਸ਼ਨ ਦੇ ਚੇਅਰਮੈਨ ਰਾਜੀਵ ਪੁਰੀ ਨੂੰ ਸੀਨੀਅਰ ਉਪ ਪ੍ਰਧਾਨ, ਸਾਬਕਾ ਚੇਅਰਮੈਨ ਰਾਕੇਸ਼ ਅੱਤਰੀ ਨੂੰ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਸ਼ੇਖਰ, ਇੰਦਰਜੀਤ, ਤਜਿੰਦਰ ਸਿੰਘ, ਅਮਨ ਡੋਗਰਾ, ਅੰਕੁਸ਼ ਮਹਾਜਨ, ਲਵ ਵਿਨਾਇਕ, ਭਾਨੂ ਪ੍ਰਤਾਪ, ਵਰਿੰਦਰ ਗੁਪਤਾ ਅਤੇ ਤਰੁਣਪਾਲ ਸਿੰਘ ਸ਼ੰਟੀ ਨੂੰ ਕੋਰ ਕੈਬਨਿਟ 'ਚ ਸ਼ਾਮਿਲ ਕੀਤਾ ਗਿਆ | ਨਵ-ਗਠਿਤ ਟੂਰਿਜ਼ਮ ਐਂਡ ਹਾਸਪਿਟੈਲਿਟੀ ਸੈੱਲ ਦਾ ਡਾ: ਪ੍ਰਦੀਪ ਖੋਸਲਾ ਨੂੰ ਚੇਅਰਮੈਨ ਤੇ ਰਾਜੀਵ ਮਹਾਜਨ ਨੂੰ ਡਲਹੌਜ਼ੀ ਰੋਡ ਦਾ ਕਨਵੀਨਰ ਨਿਯੁਕਤ ਕੀਤਾ ਗਿਆ | ਐਲ.ਆਰ. ਸੋਢੀ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਪਾਰੀਆਂ ਦੀ ਏਕਤਾ ਹੀ ਉਨ੍ਹਾਂ ਦੀ ਤਾਕਤ ਹੈ | ਸੀਨੀਅਰ ਉਪ ਪ੍ਰਧਾਨ ਰਾਮਪਾਲ ਭੰਡਾਰੀ ਨੇ ਕਿਹਾ ਕਿ ਪਿਛਲੇ 10 ਮਹੀਨਿਆਂ ਦੌਰਾਨ ਪ੍ਰਧਾਨ ਦਪਿੰਦਰ ਅਰੋੜਾ ਨੇ ਵਪਾਰ ਮੰਡਲ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕੀਤਾ ਹੈ ਤੇ ਵਪਾਰੀਆਂ ਦੇ ਹਿੱਤਾਂ ਲਈ ਸ਼ਲਾਘਾਯੋਗ ਕੰਮ ਕੀਤੇ ਹਨ | ਇਸ ਮੌਕੇ ਜ਼ਿਲ੍ਹਾ ਉਪ ਚੇਅਰਮੈਨ ਨਰੇਸ਼ ਅਰੋੜਾ, ਫਾਊਾਡਰ ਮੈਂਬਰ ਰਾਜੇਸ਼ ਸ਼ਰਮਾ, ਪੈਟਰਨ ਦਵਿੰਦਰ ਸਿੰਘ ਮਿੰਟੂ, ਚੀਫ਼ ਕਨਵੀਨਰ ਰਮਨ ਹਾਂਡਾ, ਮੀਡੀਆ ਇੰਚਾਰਜ ਰਾਕੇਸ਼ ਔਲ, ਕੈਸ਼ੀਅਰ ਸੁਰਿੰਦਰ ਮਹਾਜਨ, ਚੀਫ਼ ਆਰਗੇਨਾਈਜ਼ਿੰਗ ਸਕੱਤਰ ਕਰਣ ਕੁੰਦਰਾ, ਪ੍ਰੋਜੈਕਟ ਚੇਅਰਮੈਨ ਰਜਨੀਸ਼ ਮਹਾਜਨ, ਪੀ.ਆਰ.ਓ. ਰਾਜੇਸ਼ ਭਾਟੀਆ ਅਤੇ ਕੋਰ ਕੈਬਨਿਟ ਐਗਜ਼ੀਕਿਊਟਿਵ ਪਿ੍ੰਸ ਅਰੋੜਾ ਸਮੇਤ ਹੋਰ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਨਰੇਗਾ ਮੁਲਾਜ਼ਮਾਂ ਵਲੋਂ ਆਪਣੀਆਂ ਸੇਵਾਵਾਂ ਪੱਕੀਆਂ ਕਰਵਾਉਣ ਦੀ ਮੰਗ ਨੂੰ ਲੈ ਕੇ ਧਰਨਾ 9ਵੇਂ ਦਿਨ 'ਚ ਸ਼ਾਮਿਲ ਅਗਲੀ ਖ਼ਬਰ ਪਾਵਰਕਾਮ ਦੇ ਕੱਚੇ ਮੁਲਾਜ਼ਮਾਂ ਵਲੋਂ ਡਿਪਟੀ ਚੀਫ ਇੰਜੀਨੀਅਰ ਦੇ ਦਫ਼ਤਰ ਸਾਹਮਣੇ ਧਰਨਾ ਦੂਸਰੇ ਦਿਨ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।