ਪਠਾਨਕੋਟ, 10 ਜੂਨ (ਸੰਧੂ)-ਭਾਰਤ ਵਿਕਾਸ ਪ੍ਰੀਸ਼ਦ ਜ਼ਿਲ੍ਹਾ ਪਠਾਨਕੋਟ ਵਲੋਂ ਡਿਫੈਂਸ ਕਾਲੋਨੀ ਸਥਿਤ ਭਾਰਤ ਵਿਕਾਸ ਭਵਨ, ਛਤਵਾਲ 'ਚ ਚਿੰਤਨ ਮੀਟਿੰਗ ਦਾ ਆਯੋਜਨ ਕੀਤਾ ਗਿਆ | ਮੀਟਿੰਗ ਖੇਤਰੀ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਸਰਪ੍ਰਸਤੀ ਤੇ ਸ਼ਾਖਾ ਪ੍ਰਧਾਨ ਰਜਨੀਸ਼ ਸ਼ਰਮਾ ਦੀ ਅਗਵਾਈ ਹੇਠ ਹੋਈ ਜਿਸ 'ਚ ਪਠਾਨਕੋਟ, ਛਤਵਾਲ, ਤਿ੍ਵੇਣੀ, ਸੁਜਾਨਪੁਰ, ਵਿਵੇਕਾਨੰਦ ਤੇ ਸ਼ਾਹਪੁਰ ਕੰਢੀ ਸਮੇਤ ਵੱਖ-ਵੱਖ ਸ਼ਾਖਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ | ਇਸ ਮੌਕੇ ਖੇਤਰੀ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਹਾਲ ਹੀ ਵਿਚ ਆਯੋਜਿਤ ਤਿੰਨ ਰੋਜ਼ਾ ਵਿਅਕਤੀਤਵ ਵਿਕਾਸ ਕੈਂਪ ਦੀ ਸਫ਼ਲਤਾ ਲਈ ਸਾਰੀਆਂ ਸਹਿਯੋਗੀ ਸ਼ਾਖਾਵਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਕੈਂਪ ਵਿਚ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਭਵਿੱਖ ਵਿਚ ਵੀ ਅਜਿਹੇ ਕੈਂਪ ਹੋਰ ਵੱਡੇ ਪੱਧਰ 'ਤੇ ਕਰਵਾਏ ਜਾਣਗੇ | ਮੀਟਿੰਗ ਦੌਰਾਨ ਰਜਨੀਸ਼ ਕੁਮਾਰ, ਉਮਾ ਸ਼ਰਮਾ, ਕੁਲਭੂਸ਼ਣ ਖਜੂਰੀਆ, ਰਾਜੇਸ਼ ਸਲਹੋਤਰਾ, ਰਾਜੇਸ਼ ਸ਼ਰਮਾ, ਸੁਨੀਲ ਚੋਪੜਾ ਅਤੇ ਗਗਨ ਸ਼ਰਮਾ ਨੇ ਆਪਣੇ ਵਿਚਾਰ ਸਾਂਝੇ ਕੀਤੇ | ਕੈਂਪ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਅੰਤ ਵਿਚ ਡਾ: ਮਨੂ ਸ਼ਰਮਾ ਤੇ ਕੁਲਭੂਸ਼ਣ ਕੁਮਾਰ ਨੇ ਸਾਰੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ |