18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਤੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਕਾਦੀਆਂ 'ਚ ਰੋਡ ਸ਼ੋਅ ਕੱਢਿਆ

ਅਜੀਤ ਡੈਸਕ 12-06-2026
ਕਾਦੀਆਂ, 11 ਜੂਨ (ਹਰਦੀਪ ਸਿੰਘ ਸੰਧੂ, ਕੁਲਵਿੰਦਰ ਸਿੰਘ)-ਨਗਰ ਕੌਂਸਲ ਕਾਦੀਆਂ ਦੀਆਂ 15 ਵਾਰਡਾਂ ਦੀਆਂ ਹੋ ਰਹੀਆਂ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਕਰਨ ਪਹੁੰਚੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ, ਕਾਦੀਆਂ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਤੇ ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਵਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਦਾਣਾ ਮੰਡੀ ਕਾਦੀਆਂ ਤੋਂ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ | ਰੋਡ ਸ਼ੋਅ ਦੌਰਾਨ 'ਆਪ' ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕਰਦਿਆਂ ਵੋਟ ਪਾਉਣ ਦੀ ਅਪੀਲ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਨਗਰ ਕੌਂਸਲ ਕਾਦੀਆਂ 'ਚ 'ਆਪ' ਦੀ ਕਮੇਟੀ ਬਣਨ 'ਤੇ ਕਾਦੀਆਂ ਸ਼ਹਿਰ ਨੂੰ ਵਿਕਾਸ ਪੱਖੋਂ ਪੰਜਾਬ ਦਾ ਨੰਬਰ ਇਕ ਸ਼ਹਿਰ ਬਣਾਇਆ ਜਾਵੇਗਾ ਤੇ ਲੰਬੇ ਸਮੇਂ ਤੋਂ ਅਧੂਰੇ ਵਿਕਾਸ ਕਾਰਜਾਂ ਨੂੰ ਜਲਦ ਤੋਂ ਜਲਦ ਪੂਰਿਆ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਭਾਜਪਾ, ਕਾਂਗਰਸ ਤੇ ਅਕਾਲੀ ਦਲ ਦਾ ਇਕੋ-ਇਕ ਮੰਤਵ ਲੋਕਾਂ ਦੀ ਜੇਬਾਂ ਲੁੱਟ ਕੇ ਆਪਣੇ ਖਜ਼ਾਨੇ ਭਰਨਾ ਹੈ | ਇਸ ਮੌਕੇ ਗੁਰਮੇਜ਼ ਸਿੰਘ ਕਾਦੀਆਂ, ਬਬੀਤਾ ਖੋਸਲਾ, ਤਜਿੰਦਰ ਕੁਮਾਰ, ਦਲਜੀਤ ਕੌਰ, ਪਵਨ ਕੁਮਾਰ, ਸੋਨੀਆ ਰਾਣੀ, ਮਨਜੀਤ ਸਿੰਘ, ਅਜੈ, ਦਲਜੀਤ ਕੌਰ, ਪੂਜਾ, ਕੁਲਵਿੰਦਰ ਸਿੰਘ, ਪੱਲਵੀ, ਪੂਜਾ ਰਾਣੀ ਕੁਲਵੰਤ ਕੌਰ ਸਾਰੇ ਆਪ ਉਮੀਦਵਾਰ ਅਤੇ ਬਲਵਿੰਦਰ ਸਿੰਘ ਸੋਨਾ ਬਾਜਵਾ, ਹਰਪਾਲ ਸਿੰਘ ਕੰਗ ਸਰਪੰਚ, ਹਰਦੇਵ ਸਿੰਘ ਦੇਬੀ, ਮਨਿੰਦਰਪਾਲ ਸਿਘ ਘੁੰਮਣ, ਸਰਪੰਚ ਜਗਤਾਰ ਸਿੰਘ ਡੇਅਰੀਵਾਲ ਦਰੋਗਾ, ਮਾਰਕਿਟ ਕਮੇਟੀ ਚੇਅਰਮੈਨ ਜਸਪਾਲ ਸਿੰਘ ਪੰਧੇਰ, ਮੋਹਨ ਸਿੰਘ ਚੇਅਰਮੈਨ ਮਾਰਕਿਟ ਕਮੇਟੀ ਕਾਦੀਆਂ, ਚੇਅਰਮੈਨ ਭੁਪਿੰਦਰ ਸਿੰਘ ਰਿੰਕਾ ਮਾਰਕਿਟ ਕਮੇਟੀ ਧਾਰੀਵਾਲ, ਉਂਕਾਰ ਸਿੰਘ ਸਹਾਰੀ, ਗੁਰਦੀਪ ਸਿੰਘ ਸੰਧਵਾਂ, ਸੰਦੀਪ ਸਿੰਘ, ਜਸਵਿੰਦਰ ਸਿੰਘ ਠੱਕਰਸੰਧੂ, ਸੁਲੱਖਣ ਸਿੰਘ ਬਾਜ ਠੱਕਰਸੰਧੂ, ਸੁਖਦੇਵ ਸਿੰਘ ਗੋਲਡੀ, ਡਾ. ਰਾਕੇਸ਼ ਕਾਲੀਆ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੁਲਿਸ ਵਲੋਂ ਸਿਖਲਾਈ ਪਾਸ ਨੌਜਵਾਨਾਂ 'ਤੇ ਕੀਤੇ ਤਸ਼ੱਦਦ ਤੇ ਧਮਕਾਉਣ ਦੀ ਕਰਮਚਾਰੀ ਦਲ ਵਲੋਂ ਨਿੰਦਾ ਅਗਲੀ ਖ਼ਬਰ ਹਨੇਰੀ ਦੌਰਾਨ ਬਨੇਰਾ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।