18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਹਨੇਰੀ ਦੌਰਾਨ ਬਨੇਰਾ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ <br/>

ਤੇਜ਼ ਹਨੇਰੀ ਤੇ ਬਾਰਿਸ਼ ਕਾਰਨ ਡਿੱਗੇ ਬਨੇਰੇ ਦੀਆਂ ਇੱਟਾਂ ਹੇਠ ਆ ਕੇ ਮਾਰੇ ਗਏ ਬਜ਼ੁਰਗ ਵਿਅਕਤੀ ਦੀ ਲਾਸ਼ | ਤਸਵੀਰ : ਹਰਜੀਤ ਸਿੰਘ <br/> 12-06-2026
ਅੰਮਿ੍ਤਸਰ, 11 ਜੂਨ (ਹਰਮਿੰਦਰ ਸਿੰਘ)-ਅੱਜ ਸ਼ਾਮ ਨੂੰ ਆਈ ਤੇਜ਼ ਹਨ੍ਹੇਰੀ ਦੇ ਕਾਰਨ ਸਥਾਨਕ ਲੂਣ ਮੰਡੀ ਇਲਾਕੇ ਵਿਚ ਇਕ ਬਨੇਰੇ ਦੀ ਕੰਧ ਡਿੱਗਣ ਦੇ ਕਾਰਨ ਉਸ ਦੇ ਹੇਠਾਂ ਆਉਣ ਨਾਲ ਬਾਜ਼ਾਰ ਵਿਚੋਂ ਨਿਕਲ ਰਹੇ ਇਕ ਬਜ਼ੁਰਗ ਦੀ ਮੌਤ ਹੋ ਗਈ ਜਦੋਂ ਕਿ ਇਕ ਹੋਰ ਵਿਅਕਤੀ ਜਖ਼ਮੀ ਹੋ ਗਿਆ | ਅੱਜ ਸ਼ਾਮ 6 ਵਜੇ ਦੇ ਕਰੀਬ ਤੇਜ਼ ਹਨ੍ਹੇਰੀ ਚੱਲਣ ਕਾਰਨ ਲੂਣ ਮੰਡੀ ਬਾਜ਼ਾਰ ਵਿਖੇ ਚਿੰਤਪੁਰਨੀ ਮੰਦਿਰ ਨੇੜੇ ਦੁਕਾਨਾਂ ਦੇ ਉਪਰ ਬਣਿਆ ਬਨ੍ਹੇਰਾ ਜੋ ਖਸਤਾ ਹਾਲਤ ਵਿਚ ਸੀ ਡਿੱਗ ਗਿਆ | ਜਿਸ ਦੇ ਹੇਠਾਂ ਆਉਣ ਨਾਲ ਇਕ ਬਜ਼ੁਰਗ ਦੀ ਮੌਤ ਹੋ ਗਈ | ਜਦੋਂ ਕਿ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ | ਇਸ ਘਟਨਾ ਦੀ ਇਤਲਾਹ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ |

ਪਿਛਲੀ ਖ਼ਬਰ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਤੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਕਾਦੀਆਂ 'ਚ ਰੋਡ ਸ਼ੋਅ ਕੱਢਿਆ ਅਗਲੀ ਖ਼ਬਰ ਗਰਮੀ ਦੇ ਦਿਨਾਂ 'ਚ 'ਹੀਟ ਸਟਰੋਕ' ਬੱਚਿਆਂ ਲਈ ਖ਼ਤਰਾ ਬਣ ਸਕਦੀ ਹੈ-ਡਾ. ਸੁਪਿ੍ਯਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।