14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਡਿਵਾਈਨ ਵਿੱਲ ਪਬਲਿਕ ਸਕੂਲ ਬਟਾਲਾ ਵਿਖੇ ਭਾਰਤੀਯ ਭਾਸ਼ਾ ਸਮਰ ਕੈਂਪ

ਅਜੀਤ ਡੈਸਕ 12-06-2026
ਬਟਾਲਾ, 11 ਜੂਨ (ਸਤਿੰਦਰ ਸਿੰਘ)-ਡਿਵਾਈਨ ਵਿਲ ਪਬਲਿਕ ਸਕੂਲ ਬਟਾਲਾ ਵਿਖੇ 7 ਰੋਜ਼ਾ ਭਾਰਤੀਯ ਭਾਸ਼ਾ ਸਮਰ ਕੈਂਪ ਲਗਾਇਆ ਗਿਆ | ਵਿਦਿਆਰਥੀਆਂ ਨੂੰ ਭਾਰਤ ਦੇ ਵੱਖ-ਵੱਖ ਰਾਜਾਂ ਦੀਆਂ ਭਾਸ਼ਾਵਾਂ ਸੱਭਿਆਚਾਰ ਕਲਾ ਆਦਿ ਤੋਂ ਜਾਣੂ ਕਰਵਾਇਆ ਗਿਆ | ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਇਸ ਕੈਂਪ ਵਿਚ ਟ੍ਰੈਫਿਕ ਨਿਸਮਾਂ, ਭਾਰਤੀ ਸੁਤੰਤਰਤਾ ਸੰਗਰਾਮੀ, ਭਾਰਤ ਦੀਆਂ ਨਦੀਆਂ, ਪਰਬਤਾਂ ਅਤੇ ਇਤਿਹਾਸਕ ਇਮਾਰਤਾਂ ਬਾਰੇ ਵੀ ਜਾਣਕਾਰੀ ਦਿੱਤੀ | ਕੈਂਪ ਦੀ ਅਗਵਾਈ ਮਨਦੀਪ ਕੌਰ ਬੋਪਾਰਾਏ, ਦਵਿੰਦਰ ਕੌਰ ਦੁਆਰਾ ਕੀਤੀ ਗਈ | ਪਿ੍ੰਸੀਪਲ ਸ੍ਰੀਮਤੀ ਕੁਲਬੀਰ ਕੌਰ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਇਸ ਸ਼ਲਾਘਾਯੋਗ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ |
ਪਿਛਲੀ ਖ਼ਬਰ ਬਹੁਜਨ ਸਮਾਜ ਪਾਰਟੀ ਵਲੋਂ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਅਗਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਤੇ ਜਥੇਦਾਰ ਮੱਖਣ ਸਿੰਘ ਸ਼ਹੀਦ ਦੀ ਸਾਂਝੀ ਬਰਸੀ ਦੀਆਂ ਤਿਆਰੀਆਂ ਮੁਕੰਮਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।