30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਪਵਨ ਕੁਮਾਰ ਬਿਬੋਰੀਆ ਨੇ ਸਕੱਤਰ ਮਾਰਕਿਟ ਕਮੇਟੀ ਕਲਾਨੌਰ ਦਾ ਅਹੁਦਾ ਸੰਭਾਲਿਆ

ਅਜੀਤ ਡੈਸਕ 13-06-2026
ਕਲਾਨੌਰ, 12 ਜੂਨ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਮਾਰਕਿਟ ਕਮੇਟੀ ਵਿਖੇ ਵਾਧੂ ਅਹੁਦੇ 'ਤੇ ਤਾਇਨਾਤ ਸਕੱਤਰ ਹਰਸੁੱਖਸਿਮਰਨਜੀਤ ਸਿੰਘ ਮਾਨ ਦੀ ਜਗ੍ਹਾ 'ਤੇ ਪਦਉਨਤ ਹੋਏ ਸਕੱਤਰ ਸ੍ਰੀ ਪਵਨ ਕੁਮਾਰ ਬਿਬੋਰੀਆ ਵਲੋਂ ਸਕੱਤਰ ਮਾਰਕਿਟ ਕਮੇਟੀ ਦਾ ਅਹੁਦਾ ਸੰਭਾਲਿਆ ਗਿਆ | ਇਸ ਮੌਕੇ ਮਾਰਕਿਟ ਕਮੇਟੀ ਚੇਅਰਮੈਨ ਰਣਜੇਤ ਸਿੰਘ ਬਾਠ ਝੰਗੀ, ਲੇਖਾਕਾਰ ਪਰਮਜੀਤ ਸਿੰਘ ਪ੍ਰਧਾਨ ਸਮੇਤ ਹੋਰ ਮੁਹਤਬਰ ਵੀ ਹਾਜ਼ਰ ਰਹੇ | ਚੇਅ. ਬਾਠ ਝੰਗੀ ਨੇ ਸ੍ਰੀ ਬਿਬੋਰੀਆ ਦੇ ਅਹੁਦਾ ਸੰਭਾਲਣ ਦਾ ਸਵਾਗਤ ਕੀਤਾ | ਸਕੱਤਰ ਸ੍ਰੀ ਬਿਬੋਰੀਆ ਨੇ ਕਿਹਾ ਕਿ ਉਹ ਪੰਜਾਬ ਮੰਡੀ ਬੋਰਡ ਦੀਆਂ ਹਦਾਇਤਾਂ 'ਤੇ ਕੰਮ ਨੇਪਰੇ ਚਾੜਨਗੇ ਤਾਂ ਕਿ ਕਿਸਾਨਾਂ ਨੂੰ ਮੰਡੀਆਂ 'ਚ ਜਿਨਸ ਵੇਚਣ 'ਚ ਕੋਈ ਪ੍ਰੇਸ਼ਾਨੀ ਨਾ ਆਵੇ | ਇਸ ਮੌਕੇ ਸੇਵਾਮੁਕਤ ਇੰਸ. ਨੇਕ ਰਾਜ ਬਿਬੋਰੀਆ, ਇੰਸ. ਰਾਜੇਸ਼ ਕੁਮਾਰ ਬਿਬੋਰੀਆ, ਇੰਸ. ਵਰਿੰਦਰ ਕੁਮਾਰ, ਲੈਕ. ਵਿਜੇ ਕੁਮਾਰ, ਡਾਇਰੈਕਟਰ ਅੰਮਿ੍ਤਪਾਲ ਸਿੰਘ ਪੰਨੂੰ, ਗੁਰਪ੍ਰੀਤ ਸਿੰਘ ਨਬੀਨਗਰ, ਬਲਾਕ ਪ੍ਰੋਗਰਾਮ ਮੈਨੇਜਰ ਰਾਜ ਕੁਮਾਰ ਸਰਮਾਲ, ਬਲੱਡ ਡੋਨਰਜ ਸੁਸਾਇਟੀ ਦੇ ਕੋਰ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਮੱਲ੍ਹੀ, ਸਰਪੰਚ ਪਲਵਿੰਦਰ ਸਿੰਘ ਮਾਹਲ, ਮੁਨੀਮ ਸੁਰਿੰਦਰ ਸਿੰਘ ਕਿਲ੍ਹਾ ਨੱਥੂ ਸਿੰਘ, ਮਾਰਕਿਟ ਕਮੇਟੀ ਲੇਖਾਕਾਰ ਅਮਰਿੰਦਰ ਸਿੰਘ, ਸ: ਕੁਲਦੀਪ ਸਿੰਘ, ਲੈਕਚਰਾਰ ਪਲਵਿੰਦਰਜੀਤ ਸਿੰਘ, ਮੁਖਵਿੰਦਰਜੀਤ ਸਿੰਘ, ਸੁਖਰਾਜ ਕੌਰ, ਗੁਰਸ਼ਰਨਜੀਤ ਸਿੰਘ, ਧਰਮ ਸਿੰਘ, ਸਰਬਜੀਤ ਸਿੰਘ, ਬਨਾਰਸੀ ਲਾਲ ਵਲੋਂ ਵੀ ਸਕੱਤਰ ਪਵਨ ਕੁਮਾਰ ਬਿਬੋਰੀਆ ਦਾ ਅਹੁਦਾ ਸੰਭਾਲਣ 'ਤੇ ਸਵਾਗਤ ਕੀਤਾ ਗਿਆ |
ਪਿਛਲੀ ਖ਼ਬਰ ਝੱਖੜ ਮੀਂਹ ਤੂਫ਼ਾਨ ਨਾਲ ਪੋਲਟਰੀ ਫਾਰਮ ਦਾ ਹੋਇਆ ਭਾਰੀ ਨੁਕਸਾਨ ਅਗਲੀ ਖ਼ਬਰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਿ੍ਤਵ ਯੋਜਨਾ ਦੇ 10 ਸਾਲ ਪੂਰੇ ਹੋਣ 'ਤੇ ਮਨਾਇਆ ਜਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।