30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਨਵ-ਨਿਰਮਾਣ ਉੱਚੀ ਸੜਕ ਦੇ ਕਿਨਾਰੇ ਡਰੇਨ ਨਾ ਹੋਣ ਕਾਰਨ ਬਰਸਾਤੀ ਪਾਣੀ ਨੇ 12 ਦੁਕਾਨਦਾਰਾਂ ਦਾ ਕੀਤਾ ਨੁਕਸਾਨ

ਅਜੀਤ ਡੈਸਕ 13-06-2026
ਕਲਾਨੌਰ, 12 ਜੂਨ (ਪੁਰੇਵਾਲ)-ਸਥਾਨਕ ਕਸਬੇ ਦੇ ਬਾਹਰਵਾਰ ਗੁਰਦਾਸਪੁਰ-ਅਜਨਾਲਾ ਕੌਮੀਂ ਸਾਹ ਮਾਰਗ 354 'ਤੇ ਪਿਛਲੇ ਦਿਨੀਂ ਨਵ-ਨਿਰਮਾਣ ਹੋਈ ਸੜਕ ਦੇ ਕਿਨਾਰੇ ਨੀਵੇਂ ਹੋਣ ਕਾਰਨ ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਡਰੇਨ ਨਾ ਹੋਣ ਕਾਰਨ ਪਾਣੀ ਦੁਕਾਨਾਂ 'ਚ ਵੜ ਗਿਆ, ਜਿਸ ਕਾਰਨ ਦੁਕਾਨਦਾਰ ਪੇ੍ਰਸ਼ਾਨੀ ਦੇ ਦੌਰ 'ਚ ਗੁਜਰ ਰਹੇ ਹਨ ਤੇ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਸਮੇਤ ਕੌਮੀਂ ਸ਼ਾਹ ਮਾਰਗ ਦੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਸੜਕ ਦੇ ਕਿਨਾਰਿਆਂ 'ਤੇ ਖੜੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਡਰੇਨ ਦਾ ਨਿਰਮਾਣ ਕੀਤਾ ਜਾਵੇ | ਬੀਤੀ ਰਾਤ ਇਸ ਖੇਤਰ 'ਚ ਹੋਈ ਬਰਸਾਤ ਕਾਰਨ ਕਲਾਨੌਰ ਦੇ ਬਾਹਰਵਾਰ ਗੁਰਦਾਸਪੁਰ ਮਾਰਗ ਦੇ ਕਿਨਾਰਿਆਂ 'ਤੇ ਵੱਡੀ ਮਾਤਰਾ 'ਚ ਪਾਣੀ ਖੜ੍ਹਾ ਹੋ ਗਿਆ ਤੇ ਪਾਣੀ ਦੁਕਾਨਾਂ 'ਚ ਵੜ੍ਹ ਗਿਆ | ਇਸ ਮੌਕੇ ਪਹੁੰਚੇ ਗ੍ਰਾਮ ਪੰਚਾਇਤਾਂ ਦੇ ਕੋਆਰਡੀਨੇਟਰ ਚੈਂਚਲ ਕੁਮਾਰ ਅਗਰਵਾਲ, ਬਲਾਕ ਪ੍ਰਧਾਨ ਇੰਦਰ ਭਾਰਲ, ਸਰਪੰਚ ਗ੍ਰਾਮ ਪੰਚਾਇਤ ਪੁਰਾਣੀ ਕਲਾਨੌਰ ਹਰਜੀਤ ਸਿੰਘ ਗੱਜਣ ਗੁਰਾਇਆ, ਦਲਵਿੰਦਰ ਸਿੰਘ ਨਿਹੰਗ ਆਦਿ ਨੇ ਦੁਕਾਨਦਾਰਾਂ ਦੀ ਹਾਜ਼ਰੀ 'ਚ ਦੱਸਿਆ ਕਿ ਜਦੋਂ ਉੱਚੀ ਸੜਕ ਦਾ ਨਿਰਮਾਣ ਹੋ ਰਿਹਾ ਸੀ ਤਾਂ ਨੈਸ਼ਨਲ ਹਾਈਵੇਅ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਸੜਕ ਬਣਨ ਤੋਂ ਬਾਅਦ ਡਰੇਨ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਜਾਵੇਗਾ, ਜਦਕਿ ਸਮਾਂ ਬੀਤਣ 'ਤੇ ਵੀ ਡਰੇਨ ਨਹੀਂ ਬਣੀ ਤੇ ਬੀਤੀ ਰਾਤ ਹੋਈ ਬਰਸਾਤ ਕਾਰਨ ਪਾਣੀ ਦੁਕਾਨਾਂ ਦੇ ਅੰਦਰ ਵੜ੍ਹ ਗਿਆ | ਖਾਦ, ਦਵਾਈਆਂ ਸਮੇਤ 12 ਦੇ ਕਰੀਬ ਦੁਕਾਨਾਂ ਦਾ ਨੁਕਸਾਨ ਹੋਇਆ ਹੈ | ਚੈਂਚਲ ਕੁਮਾਰ ਅਗਰਵਾਲ ਨੇ ਦੱਸਿਆ ਕਿ ਡ੍ਰੇਨ ਦੇ ਨਿਰਮਾਣ ਤੋਂ ਇਲਾਵਾ ਹਾਈਵੇਅ 'ਤੇ ਬੰਦ ਲਾਇਟਾਂ ਸਬੰਧੀ ਐੱਸ.ਡੀ.ਐੱਮ. ਕਲਾਨੌਰ, ਨੈਸ਼ਨਲ ਹਾਈਵੇਅ ਅਧਿਕਾਰੀਆਂ ਤੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੂੰ ਜਾਣੂ ਕਰਵਾਇਆ ਗਿਆ ਹੈ |
ਪਿਛਲੀ ਖ਼ਬਰ ਭਿਆਨਕ ਤੂਫ਼ਾਨ ਨਾਲ ਬਿਜਲੀ-ਜੰਗਲਾਤ ਵਿਭਾਗ, ਕਿਸਾਨਾਂ ਤੇ ਗੁੱਜਰਾਂ ਦਾ ਵੱਡਾ ਨੁਕਸਾਨ ਅਗਲੀ ਖ਼ਬਰ ਝੱਖੜ ਮੀਂਹ ਤੂਫ਼ਾਨ ਨਾਲ ਪੋਲਟਰੀ ਫਾਰਮ ਦਾ ਹੋਇਆ ਭਾਰੀ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।