24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਤੇਜ਼ ਹਨੇਰੀ ਨਾਲ ਕਈ ਥਾਈਾ ਡਿੱਗੇ ਦਰੱਖ਼ਤ-ਟਰਾਂਸਫ਼ਾਰਮਰ ਡਿਗਣ ਨਾਲ ਬਿਜਲੀ ਹੋਈ ਗੁੱਲ

ਅਜੀਤ ਡੈਸਕ 14-06-2026
ਗੁਰਦਾਸਪੁਰ, 13 ਜੂਨ (ਅਸ਼ੋਕ ਸ਼ਰਮਾ)-ਬੀਤੀ ਰਾਤ ਚੱਲੀ ਤੇਜ਼ ਹਨੇਰੀ ਨਾਲ ਕਈ ਥਾਈਾ ਦਰਖ਼ਤ ਡਿੱਗ ਗਏ ਅਤੇ ਕਈ ਬਿਜਲੀ ਦੇ ਟਰਾਂਸਫ਼ਾਰਮਰ ਡਿੱਗਣ ਨਾਲ ਬਿਜਲੀ ਬੋਰਡ ਦਾ ਕਾਫ਼ੀ ਨੁਕਸਾਨ ਹੋਇਆ | ਜਿਸ ਨਾਲ ਡੇਰਿਆਂ 'ਤੇ ਸਥਿਤ ਘਰਾਂ ਦੀ ਬਿਜਲੀ ਬੰਦ ਹੋਣ ਕਾਰਨ ਲੋਕਾਂ ਨੰੂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਪਿੰਡ ਭੁਲੇਚੱਕ ਕਾਲੋਨੀ ਤੇ ਪਾਹੜਾ ਵਾਸੀਆਂ ਨੇ ਆਪਣੇ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਬਿਜਲੀ ਬੋਰਡ ਵਲੋਂ ਟਰਾਂਸਫ਼ਾਰਮਰ ਜ਼ਰੂਰ ਲਗਾਏ ਹਨ | ਪਰ ਉਸ ਨੰੂ ਨਟ ਬੋਲਟ ਲਗਾਉਣ ਦੀ ਬਜਾਏ ਸਿੱਧੇ ਖੰਬਿਆਂ 'ਤੇ ਟੰਗ ਦਿੱਤਾ ਹੈ | ਜਿਸ ਕਾਰਨ ਜਦੋਂ ਤੇਜ਼ ਹਨੇਰੀ ਆਉਂਦੀ ਹੈ ਤਾਂ ਟਰਾਂਸਫ਼ਾਰਮਰ ਹੇਠਾਂ ਡਿੱਗ ਜਾਂਦੇ ਹਨ, ਜਿਸ ਨਾਲ ਲੋਕਾਂ ਨੰੂ ਗਰਮੀ ਵਿਚ ਮੁਸ਼ਕਿਲ ਪੇਸ਼ ਆਉਂਦੀ ਹੈ | ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਬਾਹਰਲੇ ਹਿੱਸੇ 'ਤੇ ਸ਼ਹਿਰ ਵਿਚ ਲੱਗੇ ਸਰਕਾਰੀ ਰੁੱਖ ਜੋ ਕੱਚੀ ਲੱਕੜ ਦੇ ਹਨ ਉਹ ਵੀ ਹਨੇਰੀ ਨਾਲ ਡਿੱਗ ਗਏ | ਜਿਸ ਕਾਰਨ ਕਈ ਰਸਤੇ ਬੰਦ ਹੋ ਗਏ | ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਬਾਹਰਲੇ ਹਿੱਸੇ 'ਚ ਅਜਿਹੀ ਸਥਿਤੀ ਬਣੀ ਹੈ | ਤੇਜ਼ ਹਨੇਰੀ ਨਾਲ ਕਈ ਵਾਰ ਲੋਕ ਦਰਖ਼ਤਾਂ ਦੀ ਲਪੇਟ ਵਿਚ ਆ ਕੇ ਜਾਨੀ ਮਾਲੀ ਨੁਕਸਾਨ ਕਰਵਾ ਲੈਂਦੇ ਹਨ | ਉਨ੍ਹਾਂ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਦਫ਼ਤਰਾਂ ਅਤੇ ਸੜਕਾਂ 'ਚ ਲੱਗੇ ਪੁਰਾਣੇ ਰੁੱਖਾਂ ਨੰੂ ਕਟਵਾਉਣ ਲਈ ਵਣ ਵਿਭਾਗ ਦੇ ਅਧਿਕਾਰੀਆਂ ਨੰੂ ਨਿਰਦੇਸ਼ ਜਾਰੀ ਕੀਤੇ ਜਾਣ, ਜਿਸ ਨਾਲ ਲੋਕਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ |
ਪਿਛਲੀ ਖ਼ਬਰ ਤੇਜ਼ ਹਨੇਰੀ ਝੱਖੜ ਆਉਣ ਕਾਰਨ ਗੁਰਦੁਆਰਾ ਸਾਹਿਬ ਦੀ ਕਾਰ ਪਾਰਕਿੰਗ ਦਾ ਸ਼ੈੱਡ ਡਿੱਗਾ ਅਗਲੀ ਖ਼ਬਰ ਕਿਸਾਨ ਕੁਲਵਿੰਦਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋਂ ਬੱਬਰੀ ਚੌਕ 'ਚ ਧਰਨਾ 17 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।