29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਬੱਬਰੀ ਨੰਗਲ ਤੇ ਭੁੰਬਲੀ ਨੂੰ ਜੋੜਦੀ ਸੰਪਰਕ ਸੜਕ ਬਣਾਉਣ ਦੀ ਮੰਗ

ਅਜੀਤ ਡੈਸਕ 15-06-2026
ਤਿੱਬੜ 14 ਜੂਨ (ਸੋਹਨ ਮਲਿਕ)-ਮਾਨ ਸਰਕਾਰ ਵਲੋਂ ਪੂਰੇ ਪੰਜਾਬ ਭਰ ਵਿਚ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਪਿੰਡ ਬੱਬਰੀ ਨੰਗਲ ਤੇ ਭੁੰਬਲੀ ਨੂੰ ਜੋੜਦੀ ਸੰਪਰਕ ਸੜਕ ਜੋ ਕਿ ਲੰਬੇ ਸਮੇਂ ਤੋਂ ਇਨ੍ਹਾਂ ਪਿੰਡਾਂ ਅਤੇ ਆਉਣ ਜਾਣ ਵਾਲੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ | ਜਾਣਕਾਰੀ ਦਿੰਦਿਆਂ ਕਰਤਾਰ ਸਿੰਘ ਸਾਬਕਾ ਸਰਪੰਚ ਬੱਬਰੀ, ਸਤਨਾਮ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਫ਼ੌਜੀ, ਬਿੱਲਾ ਸਰਪੰਚ ਭੁੰਬਲੀ, ਦਾਰ ਨੰਬਰਦਾਰ ਭੁੰਬਲੀ, ਕੈਪਟਨ ਸਿੰਘ ਸਰਪੰਚ ਨੇ ਦੱਸਿਆ ਕਿ ਇਸ ਸੰਪਰਕ ਸੜਕ ਦਾ ਕੰਮ ਕਾਫ਼ੀ ਸਮੇਂ ਪਹਿਲਾਂ ਸ਼ੁਰੂ ਹੋਇਆ ਸੀ, ਇੱਥੋਂ ਤੱਕ ਕਿ ਸੜਕ 'ਤੇ ਬੱਜਰ ਵੀ ਪੈ ਗਿਆ ਹੈ | ਪਰ ਇਸ ਉੱਪਰ ਅਜੇ ਪ੍ਰੀਮਿਕਸ ਦਾ ਕੰਮ ਅਧੂਰਾ ਹੈ | ਇਲਾਕੇ ਦੇ ਲੋਕਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਸੰਪਰਕ ਸੜਕ ਨੰੂ ਬਣਾਇਆ ਜਾਵੇ ਤਾਂ ਜੋ ਲੋਕਾਂ ਨੰੂ ਰਾਹਤ ਮਿਲ ਸਕੇ |
ਪਿਛਲੀ ਖ਼ਬਰ 29 'ਚੋਂ 21 ਵਾਰਡਾਂ ਦੀਆਂ ਚੋਣਾਂ ਜਿੱਤ ਕਾਂਗਰਸ ਨੇ ਬਾਕੀ ਪਾਰਟੀਆਂ ਨੰੂ ਦਿੱਤੀ ਕਰਾਰੀ ਹਾਰ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਸ਼ਹਿਰੀ ਵਰਗ ਦੀ ਪਹਿਲੀ ਪਸੰਦ ਬਣ ਕੇ ਉੱਭਰੀ ਆਮ ਆਦਮੀ ਪਾਰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।