29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਬਾਬਾ ਬਿਰਾਗੇ ਸ਼ਾਹ ਦੀ ਯਾਦ 'ਚ ਸੱਭਿਆਚਾਰਕ ਮੇਲਾ ਤੇ ਕਬੱਡੀ ਟੂਰਨਾਮੈਂਟ ਅੱਜ

ਅਜੀਤ ਡੈਸਕ 15-06-2026
ਊਧਨਵਾਲ, 14 ਜੂਨ (ਪਰਗਟ ਸਿੰਘ)-ਪਿੰਡ ਕੰਡੀਲਾ 'ਚ ਸਮੁੱਚੇ ਨਗਰ ਅਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਬਾਬਾ ਬਿਰਾਗੇ ਸ਼ਾਹ ਦੀ ਯਾਦ 'ਚ ਸੱਭਿਆਚਾਰਕ ਮੇਲਾ ਤੇ ਕਬੱਡੀ ਟੂਰਨਾਮੈਂਟ 15 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਮੇਲਾ ਕਮੇਟੀ ਦੇ ਮੈਂਬਰ ਪੱਪੂ ਭਲਵਾਨ, ਲੱਕੀ ਭੁੱਲਰ, ਹਰਜੀਤ ਭੁੱਲਰ, ਬਾਬਾ ਜਗਤਾਰ ਸਿੰਘ, ਛਿੰਦਪਾਲ ਜਵੰਦਾ ਆਦਿ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਪੰਜਾਬ ਦੀ ਨਾਮਵਰ ਦੋਗਾਣਾ ਜੋੜੀ ਸੁਰਿੰਦਰ ਮਾਨ ਤੇ ਕਰਮਜੀਤ ਕੰਮੋ ਅਤੇ ਮਲਕੀਤ ਕੰਡੀਲਾ ਆਪਣੇ ਗੀਤਾਂ ਰਾਹੀਂ ਬਾਬਾ ਜੀ ਦੇ ਦਰਬਾਰ 'ਤੇ ਹਾਜ਼ਰੀ ਭਰਨਗੇ | ਉਪਰੰਤ ਸ਼ਾਮ 4 ਵਜੇ ਨਾਮਵਰ ਕਬੱਡੀ ਟੀਮਾਂ 'ਚ ਬਾਬਾ ਨਾਮਦੇਵ ਕਲੱਬ ਘੁਮਾਣ ਅਤੇ ਗੁਰਦਾਸਪੁਰ ਲਾਇੰਸ ਦੀਆਂ ਟੀਮਾਂ ਦੇ ਖਿਡਾਰੀ ਆਪਣੀ ਖੇਡ ਦੇ ਜੌਹਰ ਵਿਖਾਉਣਗੇ |
ਪਿਛਲੀ ਖ਼ਬਰ -ਮਾਮਲਾ ਡੀ.ਏ. ਦੀਆਂ ਕਿਸ਼ਤਾਂ ਤੇ ਉਸ ਦਾ ਏਰੀਅਰ ਨਾ ਦੇਣ ਦਾ- 17 ਜੂਨ ਦੀ ਕਨਵੈਨਸ਼ਨ ਵਿਚ ਪੈਨਸ਼ਨਰ ਵੱਧ ਚੜ੍ਹ ਕੇ ਹੋਣ... ਅਗਲੀ ਖ਼ਬਰ ਪਦਮਸ੍ਰੀ ਡਾ. ਸੁਰਜੀਤ ਪਾਤਰ ਦੀ ਬਰਸੀ ਨੂੰ ਸਮਰਪਿਤ 'ਵਿਚਾਰ-ਚਰਚਾ ਤੇ ਕਵੀ-ਦਰਬਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।