27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪਾਵਰਕਾਮ ਦੇ ਕੱਚੇ ਵਰਕਰਾਂ ਵਲੋਂ ਡਿਪਟੀ ਚੀਫ ਇੰਜੀਨੀਅਰ ਦੇ ਦਫ਼ਤਰ ਸਾਹਮਣੇ ਦਿੱਤਾ ਜਾ ਰਿਹਾ ਧਰਨਾ 6ਵੇਂ ਦਿਨ 'ਚ ਦਾਖ਼ਲ

ਅਜੀਤ ਡੈਸਕ 15-06-2026
ਸ਼ਾਹਪੁਰ ਕੰਢੀ, 14 ਜੂਨ (ਰਣਜੀਤ ਸਿੰਘ)-ਪੀ.ਐਸ.ਪੀ.ਸੀ.ਐਲ. ਤੇ ਪੀ.ਐਸ.ਟੀ.ਸੀ.ਐਲ. ਕੰਟਰੈਕਚੂਅਲ ਵਰਕਰਜ਼ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੰੂ ਲੈ ਕੇ ਸਰਕਲ ਪ੍ਰਧਾਨ ਪੰਕਜ ਪਠਾਨੀਆ ਦੀ ਅਗਵਾਈ ਹੇਠ ਡਿਪਟੀ ਮੁੱਖ ਇੰਜੀਨੀਅਰ ਦੇ ਦਫ਼ਤਰ ਸਾਹਮਣੇ ਦਿੱਤਾ ਜਾ ਰਿਹਾ ਧਰਨਾ ਛੇਵੇਂ ਦਿਨ 'ਚ ਦਾਖ਼ਲ ਹੋ ਗਿਆ | ਧਰਨਾਕਾਰੀਆਂ ਨੇ ਪਾਵਰਕਾਮ ਤੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਯੂਨੀਅਨ ਦੇ ਸੂਬਾਈ ਬੁਲਾਰੇ ਹਰਜੀਤ ਸਿੰਘ ਢਡਵਾਲ ਨੇ ਕਿਹਾ ਕਿ ਪਾਵਰਕਾਮ ਤੇ ਸਰਕਾਰ ਨੰੂ 15 ਜੂਨ ਤੱਕ ਦਾ ਸਮਾਂ ਦਿੱਤਾ ਸੀ ਕਿ ਉਹ ਮੰਗਾਂ ਪ੍ਰਤੀ ਨੋਟੀਫਿਕੇਸ਼ਨ ਜਾਰੀ ਕਰੇ, ਪਰ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ ਜਿਸ 'ਤੇ ਯੂਨੀਅਨ ਨੇ ਫੈਸਲਾ ਕੀਤਾ ਹੈ ਕਿ 16 ਜੂਨ ਤੋਂ ਪੂਰੇ ਪੰਜਾਬ ਦੇ ਬੋਰਡ ਦੇ ਆਊਟ ਸੋਰਸ ਮੁਲਾਜ਼ਮ ਪਰਿਵਾਰਾਂ ਸਮੇਤ ਬਿਜਲੀ ਮੰਤਰੀ ਦੀ ਕੋਠੀ ਖੰਨਾ ਵਿਖੇ ਪੱਕਾ ਧਰਨਾ ਲਗਾ ਦੇਣਗੇ | ਇਸ ਮੌਕੇ ਦਵਿੰਦਰ ਸਿੰਘ, ਅਰੁਨ ਸ਼ਰਮਾ, ਮੁਹੰਮਦ ਰਫੀ, ਤਾਰਾ ਚੰਦ, ਰਾਕੇਸ਼ ਭਗਤ, ਦਰਸ਼ਨ ਲਾਲ, ਅੰਮਿ੍ਤਵੀਰ ਅਤੇ ਪੰਕਜ ਸਲਾਰੀਆ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਵਿੰਦਰ ਸਿੰਘ ਸ਼ਿਵ ਸੈਨਾ ਯੂ.ਬੀ.ਟੀ. ਜ਼ਿਲ੍ਹਾ ਪਠਾਨਕੋਟ ਦਾ ਪ੍ਰੈੱਸ ਸਕੱਤਰ ਨਿਯੁਕਤ <br/> ਅਗਲੀ ਖ਼ਬਰ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ 'ਚ ਨੌਜਵਾਨ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।