25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪਿੰਡ ਦਰਸੋਪੁਰ ਵਿਖੇ ਬਟਵਾਲ ਬਰਾਦਰੀ ਦੀ ਮੀਟਿੰਗ

ਅਜੀਤ ਡੈਸਕ 15-06-2026
ਤਾਰਾਗੜ੍ਹ, 14 ਜੂਨ (ਸੋਹਨ ਲਾਲ)-ਹਲਕਾ ਭੋਆ ਦੇ ਅਧੀਨ ਪੈਂਦੇ ਪਿੰਡ ਦਰਸੋਪੁਰ ਵਿਖੇ ਬਟਵਾਲ ਬਰਾਦਰੀ ਦੀ ਮੀਟਿੰਗ ਰਾਜੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸਰਪੰਚ, ਪੰਚ ਤੇ ਬਟਵਾਲ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ | ਮੀਟਿੰਗ ਵਿਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਬਟਵਾਲ ਭਾਈਚਾਰੇ ਦੇ ਲੋਕ ਉਸ ਪਾਰਟੀ ਦਾ ਸਮਰਥਨ ਕਰਨਗੇ ਜੋ ਬਟਵਾਲ ਭਾਈਚਾਰੇ ਦੇ ਕਿਸੇ ਵੀ ਵਰਕਰ ਨੰੂ ਟਿਕਟ ਦੇਵੇਗੀ | ਮੀਟਿੰਗ ਵਿਚ ਮਾਸਟਰ ਰਘੁਵੀਰ ਸਿੰਘ ਚੇਲਾ ਆਮਦਾ ਗੁਰਦਾਸਪੁਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਬਟਵਾਲ ਭਾਈਚਾਰੇ ਦੇ ਆਏ ਹੋਏ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ਸਾਨੰੂ ਇਕ ਚੰਗੇ ਰਸਤੇ ਵੱਲ ਲੈ ਜਾਵੇਗਾ, ਜੇ ਅਸੀਂ ਬਟਵਾਲ ਬਰਾਦਰੀ ਇਕਜੱੁਟ ਹੋ ਕੇ ਚਲੀਏ ਤਾਂ ਜਿਹੜੀ ਪਾਰਟੀ ਸਾਡੇ ਕਿਸੇ ਵੀ ਵਰਕਰ ਨੰੂ ਟਿਕਟ ਦਿੰਦੀ ਹੈ ਤਾਂ ਸਾਨੰੂ ਉਸ ਦਾ ਸਾਥ ਦੇਣਾ ਚਾਹੀਦਾ ਹੈ | ਜਿਸ ਕਾਰਨ ਸਾਡੇ ਭਾਈਚਾਰੇ ਨੰੂ ਤਰੱਕੀ ਦਾ ਮੌਕਾ ਮਿਲੇਗਾ | ਇਸ ਮੌਕੇ ਲੋਕਾਂ ਨੰੂ ਐਸ.ਆਈ.ਆਰ. ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਮਾਸਟਰ ਰਘੁਵੀਰ ਸਿੰਘ ਨੇ ਕਿਹਾ ਕਿ ਚੋਣਾਂ ਆ ਰਹੀਆਂ ਹਨ ਸਾਰੀਆਂ ਨੰੂ ਰਲ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਆਪਣੇ ਭਾਈਚਾਰੇ ਵਿਚੋਂ ਉਮੀਦਵਾਰ ਦੇਣ ਲਈ ਮੀਡੀਆ ਰਾਹੀਂ ਵਿਚਾਰ ਰੱਖਣੇ ਚਾਹੀਦੇ ਹਨ | ਇਸ ਮੌਕੇ ਮਾਸਟਰ ਭਜਨ ਦਾਸ ਪਠਾਨਕੋਟ, ਸੁਰਿੰਦਰਪਾਲ ਪਠਾਨਕੋਟ, ਪੰਚ ਬੋਧਰਾਜ ਬਾਸੂ ਬਾਰਮਾ, ਪੰਚਾਇਤ ਮੈਂਬਰ ਸਾਗਰ, ਡਾ: ਗੁਰਮੀਤ ਰਾਜੀ ਬਾੜਮਾ, ਸਬ ਇੰਸਪੈਕਟਰ ਓਮ ਪ੍ਰਕਾਸ਼ ਨਰਾਇਣਪੁਰ, ਰਾਜੇਸ਼ ਕੁਮਾਰ ਦਰਸੋਪੁਰ, ਸਾਬਕਾ ਸਰਪੰਚ ਬਲਕਾਰ ਚੰਦ ਭਰਿਆਲ ਲਾਹੜੀ, ਵਿਜੇ ਕੁਮਾਰ ਚੇਲਾ ਆਮਦਾ ਗੁਰਦਾਸਪੁਰ ਅਤੇ ਬੋਧਰਾਜ ਦਰਸੋਪੁਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੋਠੇ ਕੌਂਤਰਪੁਰ (ਚੱਕੀ ਕੰਡੇ) 'ਚ ਪੰਚਾਇਤ ਵਲੋਂ ਸ਼ਮਸ਼ਾਨਘਾਟ 'ਚ ਡੀਪ ਬੋਰ ਤੇ ਪਾਣੀ ਦੇ ਨਿਕਾਸ ਦਾ ਕੀਤਾ ਪ੍ਰਬੰਧ ਅਗਲੀ ਖ਼ਬਰ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਬਾਬਾ ਗਣੇਸ਼ਵਰ ਸਿੰਘ ਨੇ 41ਵੇਂ ਓਪਨ ਕਿ੍ਕਟ ਟੂਰਨਾਮੈਂਟ ਦੇ 9ਵੇਂ ਦਿਨ ਦੇ ਮੈਚ ਦਾ ਕੀਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।