29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਸ੍ਰੀਮਤੀ ਰਮਾ ਚੋਪੜਾ ਕਾਲਜ ਦੀ ਪਲਕ ਸ਼ਰਮਾ ਨੇ ਜ਼ਿਲ੍ਹਾ ਪੱਧਰੀ ਬੈਡਮਿੰਟਨ ਵਿਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ

ਅਜੀਤ ਡੈਸਕ 17-06-2026
ਪਠਾਨਕੋਟ, 16 ਜੂਨ (ਸੰਧੂ)-ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਿਆ ਦੀ ਵਿਦਿਆਰਥਣ ਪਲਕ ਸ਼ਰਮਾ ਨੇ 7ਵੇਂ ਸਾਲਾਨਾ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਹਿੱਸਾ ਲੈ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਜਿਸ ਵਿਚ ਪਲਕ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਅੰਡਰ-19 ਗਰਲਜ਼ ਸਿੰਗਲਜ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ ਅਤੇ ਜ਼ਿਲ੍ਹਾ ਚੈਂਪੀਅਨ ਬਣੀ। ਇਸ ਦੇ ਨਾਲ ਹੀ ਵੁਮੈਨ ਸਿੰਗਲਜ਼ ਸ਼੍ਰੇਣੀ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਿਲਵਰ ਦਾ ਮੈਡਲ ਜਿੱਤਿਆ। ਖੇਡਾਂ ਦੇ ਨਾਲ-ਨਾਲ ਪਲਕ ਸ਼ਰਮਾ ਨੂੰ ਕਈ ਟੂਰਨਾਮੈਂਟਾਂ ਵਿਚ ਸ਼ਾਨਦਾਰ ਅੰਪਾਇਰਿੰਗ ਲਈ ਵੀ ਸਨਮਾਨਿਤ ਕੀਤਾ ਗਿਆ । ਪਲਕਾ ਸ਼ਰਮਾ ਦੀ ਸਫਲਤਾ ‘ਤੇ ਵਧਾਈ ਦਿੰਦੇ ਹੋਏ ਕਾਲਜ ਦੀ ਪ੍ਰਿੰਸੀਪਲ ਡਾ. ਪ੍ਰਿਯੰਕਾ ਚੁੱਘ ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀ ਆਪਣੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਆਪਣਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਨੇ ਪਲਕ ਸ਼ਰਮਾ ਦੀ ਇਸ ਪ੍ਰਾਪਤੀ ‘ਤੇ ਕਾਲਜ ਦੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਪ੍ਰੋਫੈਸਰ ਸ਼ੁਧਾ ਨੂੰ ਵੀ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਬੀ.ਸੀ. ਵਰਗ ਦੀ ਆਵਾਜ਼ ਨੂੰ ਮਜ਼ਬੂਤੀ ਦੇਣ ਲਈ ਸੌਰਵ ਮਹਿਰਾ ਨੂੰ ਮਿਲੀ ਅਹਿਮ ਜ਼ਿੰਮੇਵਾਰੀ-ਕੰਵਰ ਮਿੰਟੂ ਅਗਲੀ ਖ਼ਬਰ ਪਠਾਨਕੋਟ ਵਪਾਰ ਮੰਡਲ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਟ੍ਰੈਫਿਕ, ਸੁਰੱਖਿਆ ਤੇ ਵਪਾਰਕ ਮੁੱਦਿਆਂ ’ਤੇ ਹੋਈ ਵਿਸਥਾਰ ਪੂਰਵਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।