01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਮਨੁੱਖੀ ਜੀਵਨ ਨੂੰ ਸਫਲ ਬਣਾਉਂਦੀ ਹੈ-ਡਾ. ਵਿਜੇ ਸਤਬੀਰ

ਅਜੀਤ ਡੈਸਕ 18-06-2026
aਬਟਾਲਾ, 17 ਜੂਨ (ਸਤਿੰਦਰ ਸਿੰਘ)-ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਨੂੰ ਮਨੁੱਖੀ ਜੀਵਣ ਵਿਚ ਧਾਰਨ ਕਰਕੇ ਸੰਸਾਰ ਭਵ ਸਾਗਰ ਤਰਿਆ ਜਾ ਸਕਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਖਤ ਸੱਚਖੰਡ ਬੋਰਡ ਸ਼੍ਰੀ ਹਜ਼ੂਰ ਸਾਹਿਬ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਨੇ ਸਮੁੱਚੀ ਲੁਕਾਈ ਵਲੋਂ ਮਨਾਂਹੇ ਜਾ ਰਹੇ ਸ਼ਹੀਦੀ ਪੂਰਬ ਨੂੰ ਸਮਰਪਿਤ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਆਪਣੇ ਦੇ ਨਾਨਾ ਜੀ (ਸ਼੍ਰੀ ਗੁਰੂ ਅਮਰਦਾਸ ਜੀ) ਤੋਂ ਗੁਰਮਤ ਦੀ ਸਿੱਖਿਆ ਤੇ ਵਿੱਦਿਆ ਪ੍ਰਾਪਤ ਕੀਤੀ। ਬਾਅਦ ਵਿਚ ਉਨ੍ਹਾ ਆਪਣੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਤੋਂ ਵੀ ਸਿੱਖਆ ਲਈ ਤੇ ਬਚਪਨ ਤੋਂ ਹੀ ਅਧਿਆਤਮਕ ਤੇ ਧਾਰਮਿਕ ਖੇਤਰ ਵਲ ਰੂਚਿਤ ਹੋ ਗਏ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਵਿਚ ਅਧਿਆਤਮਿਕ ਤੇ ਧਾਰਮਿਕ ਰੂਚੀਆਂ ਪੈਦਾ ਹੋਣ ਕਰਕੇ ਬਚਪਨ ਵਿਚ ਹੀ ਉਨ੍ਹਾਂ ਦੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਨੇ ਆਪ ਜੀ ਨੂੰ ‘‘ਦੋਹਿਤਾ ਬਾਣੀ ਕਾ ਬੋਹਿਥਾ’’ਦਾ ਵਰਦਾਨ ਬਖਸ਼ਿਸ ਕੀਤਾ। ਡਾ. ਵਿਜੇ ਸਤਬੀਰ ਸਿੰਘ ਨੇ ਅੱਗੇ ਦੱਸਿਆ ਕਿ ਨਾਨਾ ਜੀ ਵਲੋਂ ਮਿਲੇ ਵਰਦਾਨ ਉਪਰੰਤ ਜਦ ਗੁਰੂ ਸਾਹਿਬ ਜੀ ਨੂੰ ਗੁਰਗੱਦੀ ’ਤੇ ਬਿਰਾਜਮਾਨ ਹੋਏ ਤਾਂ ਉਨ੍ਹਾਂ ਅਨੇਕਾਂ ਹੀ ਮਹਾਨ ਕਾਰਜ ਕੀਤੇ ਜਿਨ੍ਹਾਂ ਤਹਿਤ ਅੰਮ੍ਰਿਤਸਰ ਸਰੋਵਰ ਦੀ ਸੇਵਾ, ਸ਼੍ਰ੍ਰੀ ਹਰਿਮੰਦਿਰ ਸਾਹਿਬ ਦੀ ਨੀਂਹ ਰੱਖਣਾ, ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ, ਸੰਗਤਾਂ ਨੂੰ ਆਪਣੀ ਕਿਰਤ ਕਮਾਈ ਤੋਂ ਦਸਵੰਧ ਕੱਢਣ ਲਈ ਪੇ੍ਰਰਿਤ ਕਰਨਾ ਆਦਿ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਸਾਹਿਬ ਨੇ ਸ੍ਰੀ ਹਰਿਮੰਦਿਰ ਸਾਹਿਬ ਦੀ ਨੀਂਹ 1588 ਵਿਚ ਸਾਂਈ ਮੀਆਂ ਮੀਰ ਕੋਲੋਂ ਰੱਖਵਾਂ ਕੇ ਜਾਤੀ ਭੇਦਭਾਵ ਨੂੰ ਵੀ ਖਤਮ ਕੀਤਾ। ਉਨ੍ਹਾਂ ਦੱਸਿਆ ਕਿ ਸ਼੍ਰੀ ਹਰਿਮੰਦਿਰ ਸਾਹਿਬ ਦੀ ਇਮਾਰਤ ਦਾ ਕੰਮ 1590 ਵਿਚ ਸੰਪੂਰਨ ਹੋਇਆ। ਉਨ੍ਹਾਂ ਅੱਗੇ ਕਿਹਾ ਕਿ ਗੁਰੂ ਜੀ ਨੇ ਰਾਮਸਰ ਸਰੋਵਰ ਦੇ ਕੰਢੇ ’ਤੇ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕੰਮ ਆਰੰਭ ਕੀਤਾ। ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤੋ ਲੈ ਕੇ ਸਾਰੇ ਗੁਰੂ ਸਾਹਿਬਾਨਾਂ, ਆਪਣੇ ਵਲੋਂ ਰਚੀ ਬਾਣੀ ਤੋਂ ਇਲਾਵਾ ਭਗਤਾਂ, ਭੱਟਾਂ ਤੇ ਗੁਰੂ ਘਰ ਦੇ ਪ੍ਰੇਮੀ ਗੁਰ ਸਿੱਖਾ ਦੀ ਬਾਣੀ ਨੂੰ ਰਾਗਾਂ ਵਿਚ ਰੱਖ ਕੇ ਤਰਤੀਬ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਗੁਰੂ ਸਾਹਿਬ ਇਹ ਸੰਪਾਦਨਾਂ ਕਰ ਰਹੇ ਸਨ ਤਾਂ ਉਨ੍ਹਾਂ ਦੇ ਵੱਡੇ ਭਰਾ ਪ੍ਰਿੰਥੀਚੰਦ ਨੇ ਪਹਿਲਾਂ ਗੁਰੂ ਸਾਹਿਬ ਨੂੰ ਗੁਰੂਗੱਦੀ ਮਿਲਣ ’ਤੇ ਵਿਰੋਧ ਕੀਤਾ ਤੇ ਬਾਅਦ ਵਿਚ ਗ੍ਰੰਥ ਤਿਆਰ ਕਰਨ ਸਮੇਂ ਵੀ ਵਿਰੋਧ ਕਰਦਿਆਂ ਚੰਦੂ ਨੂੰ ਨਾਲ ਲੈ ਕੇ ਜਹਾਂਗੀਰ ਬਾਦਸ਼ਾਹ ਕੋਲ ਝੂਠੀ ਸ਼ਿਕਾਇਤ ਦਰਜ ਕਰਵਾਈ ਕਿ ਗੁਰੂ ਅਰਜਨ ਦੇਵ ਜੋ ਗ੍ਰੰਥ ਤਿਆਰ ਕਰ ਰਿਹਾ ਹੈ ਉੂਸ ਵਿਚ ਇਸਲਾਮ ਬਾਰੇ ਗਲਤ ਲਿਖਿਆ ਹੈ। ਉਨ੍ਹਾਂ ਦੱਸਿਆ ਕਿ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਲਾਹੌਰ ਬੁਲਾ ਕੇ ਸ਼ਹੀਦ ਕਰਨ ਦਾ ਫਰਮਾਨ ਜਾਰੀ ਕੀਤਾ। ਗੁਰੂ ਜੀ ਨੇ ਸਿੱਖਾਂ ਨੂੰ ਇਹ ਹੁਕਮ ਕੀਤਾ ਕਿ ਸਾਡੇ ਤੋਂ ਬਾਅਦ ਅਗਲੇ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਗੁਰੂ ਹੋਣਗੇ। ਇਸ ਤੋਂ ਉਪਰੰਤ ਆਪ ਜੋਤੀ ਜੋਤ ਸਮਾ ਗਏ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਨੇ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਰੂਪੀ ਜਹਾਜ ਬਣਾ ਕੇ ਦੇ ਗਏ ਹਨ ਜਿਸ ਵਿਚ ਬੈਠ ਕੇ ਕੋਈ ਵੀ ਮਨੁੱਖ ਇਹ ਸੰਸਾਰ ਦਾ ਭਵਸਾਗਰ ਪਾਰ ਕਰ ਸਕਦਾ ਹੈ।
ਪਿਛਲੀ ਖ਼ਬਰ ਗੁਰਦਾਸਪੁਰ ਤੇ ਦੀਨਾਨਗਰ ਚੋਣ ਨਤੀਜਿਆਂ ਨੂੰ ਲੈ ਕੇ ਕਾਂਗਰਸੀ ਆਗੂਆ ਤੇ ਵਰਕਰਾਂ ’ਚ ਭਾਰੀ ਉਤਸ਼ਾਹ : ਜਸਪਾਲ ਸਿੰਘ ਤੱਤਲਾ ਅਗਲੀ ਖ਼ਬਰ ਯੋਗਰਾਜ ਨੇ ਪੁਰਾਣਾ ਸ਼ਾਲਾ ਵਿਖੇ ਜੇ.ਈ ਵਜੋਂ ਚਾਰਜ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।