ਗੁਰਦਾਸਪੁਰ, 17 ਜੂਨ (ਅਸ਼ੋਕ ਸ਼ਰਮਾ)-ਯੋਗਰਾਜ ਜੇ.ਈ. ਜੋ ਤਿੱਬੜ ਸਬ ਡਵੀਜ਼ਨ ਤੋਂ ਬਦਲ ਕੇ ਪੁਰਾਣਾ ਸ਼ਾਲਾ ਸਬ ਡਵੀਜ਼ਨ ਵਿਖੇ ਆਏ ਹਨ। ਅੱਜ ਉਨ੍ਹਾਂ ਨੇ ਪੁਰਾਣਾ ਸ਼ਾਲਾ ਸਬ ਡਵੀਜ਼ਨ ਵਿਖੇ ਉਪ ਮੰਡਲ ਅਫਸਰ ਅਰੁਣ ਭਾਰਦਵਾਜ ਦੀਆਂ ਹਦਾਇਤਾਂ ਮੁਤਾਬਿਕ ਜਗਤਪੁਰ ਫੀਡਰ ਦਾ ਚਾਰਜ ਸੰਭਾਲ ਕੇ ਕੰਮਕਾਜ ਸ਼ੁਰੂ ਕਰ ਦਿੱਤਾ ਹੈ। ਇਸੇ ਤਰ੍ਹਾਂ ਰਜਿੰਦਰ ਸਿੰਘ ਸਹਾਇਕ ਲਾਈਨਮੈਨ ਜੋ ਜਲੰਧਰ ਤੋਂ ਬਦਲ ਕੇ ਪੁਰਾਣਾ ਸ਼ਾਲਾ ਆਏ ਹਨ, ਉਨ੍ਹਾਂ ਵੀ ਆਪਣੀ ਡਿਊਟੀ ਸਾਂਭ ਲਈ ਹੈ। ਇਨ੍ਹਾਂ ਦਾ ਇਥੇ ਆਉਣ ’ਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ ਦੇ ਪ੍ਰਧਾਨ ਗੁਰਦੇਵ ਸਿੰਘ, ਸਕੱਤਰ ਰਣਜੀਤ ਸਿੰਘ ਟੋਨਾ, ਸਾਬਕਾ ਵਿੱਤ ਸਕੱਤਰ ਪੰਜਾਬ ਟੀ.ਐਸ.ਯੂ. ਸੁਰਿੰਦਰ ਪੱਪੂ, ਇੰਜ: ਲਖਵਿੰਦਰ ਸਿੰਘ ਸਾਬਕਾ ਸਰਕਲ ਆਗੂ, ਪਰਮਿੰਦਰ ਸਿੰਘ ਫੌਜੀ, ਗੁਰਦਿਆਲ ਸਿੰਘ, ਸਾਬਕਾ ਇੰਜੀ: ਕੁਲਜੀਤ ਪਾਲ ਨੇ ਭਰਵਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਵਲੋਂ ਟੀ.ਐਸ.ਯੂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਸੰਘਰਸ਼ਸ਼ੀਲ ਜਥੇਬੰਦੀ ਦੀ ਮੈਂਬਰਸ਼ਿਪ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਵਾਂਗੇ ਤੇ ਕਿਸੇ ਖਪਤਕਾਰ ਨੂੰ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਗੁਰਪ੍ਰੀਤ ਸਿੰਘ ਜੇ.ਈ. ਅਸ਼ਵਨੀ ਕੁਮਾਰ, ਅਨੂਪ ਸ਼ਰਮਾ, ਸਦਾ ਸ਼ਿਵਦਾਸ, ਸੀ.ਸੀ ਬਲਰਾਜ, ਯੂ.ਡੀ.ਸੀ ਬਲਜੀਤ ਸਿੰਘ, ਜਸਪਾਲ ਸਿੰਘ, ਰਵੀ ਕੁਮਾਰ ਫੌਜੀ ਆਦਿ ਹਾਜ਼ਰ ਸਨ।