01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਮੁੱਖ ਮੰਤਰੀ ਦਾ ਪੁਤਲਾ ਫੂਕਣ ਲਈ ਬਟਾਲਾ ਤੋਂ ਵੱਡਾ ਜੱਥਾ ਸ਼ਾਮਿਲ

ਅਜੀਤ ਡੈਸਕ 18-06-2026
ਬਟਾਲਾ, 17 ਜੂਨ (ਸਤਿੰਦਰ ਸਿੰਘ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਪੰਜਾਬ ਪੱਧਰੀ ਜ਼ਿਲ੍ਹਾ ਹੈਡ ਕੁਆਰਟਰਾਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫੂਕ ਕੇ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਦੇਣ ਦਾ ਐਲਾਨ ਕੀਤਾ ਗਿਆ। ਇਸ ਸੰਬੰਧ ਚ ਗੁਰਦਾਸਪੁਰ ਜ਼ਿਲ੍ਹੇ ਵਿਚ ਪਾਰਟੀ ਵਲੋਂ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਬੱਲ ਦੀ ਅਗਵਾਈ ਵਿਚ ਇਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿਚ ਹਲਕਾ ਬਟਾਲਾ ਤੋਂ ਵੱਡੀ ਗਿਣਤੀ ਵਿਚ ਪਾਰਟੀ ਦੇ ਸੇਵਾਦਾਰ ਪ੍ਰਿਥੀਪਾਲ ਸਿੰਘ ਬਟਾਲਾ ਮੈਂਬਰ ਕੋਰ ਕਮੇਟੀ ਅਤੇ ਇੰਚਾਰਜ ਹਲਕਾ ਬਟਾਲਾ, ਸ਼ਮਸ਼ੇਰ ਸਿੰਘ ਘੁੰਮਣ, ਗੁਰਦੀਪ ਸਿੰਘ ਕੋਟ ਮਜਲਸ, ਖੁਸਕਰਨ ਸਿੰਘ ਹੇਅਰ, ਜਨਕ ਰਾਜ ਰਿਟਾ. ਇੰਸਪੈਕਟਰ, ਸਤਿੰਦਰਪਾਲ ਸਿੰਘ ਕੰਗ, ਜਥੇਦਾਰ ਸਤਨਾਮ ਸਿੰਘ ਬਟਾਲਾ, ਮਨਜੀਤ ਸਿੰਘ ਸਰਪੰਚ, ਕਸ਼ਮੀਰ ਸਿੰਘ ਪੰਜਗਰਾਈ, ਜਤਿੰਦਰ ਸਿੰਘ ਭੱਟੀ, ਗੁਰਦੇਵ ਸਿੰਘ ਸ਼ਾਹੀ, ਦਲਬੀਰ ਸਿੰਘ ਧਾਰੀਵਾਲ, ਜੱਜ ਵੋਹਰਾ, ਦਿਲਬਾਗ ਸਿੰਘ ਗੋਬਿੰਦ ਨਗਰ, ਬੀਬੀ ਕਵਲਪ੍ਰੀਤ ਕੌਰ ਖਤੀਬ, ਬੀਬੀ ਸਰਬਜੀਤ ਕੌਰ, ਗੁਰਤੇਜ ਸਿੰਘ ਹੇਅਰ, ਗੁਰਦੀਪਕ ਸਿੰਘ ਯੂਥ ਆਗੂ ਆਦਿ ਸੀਨੀਅਰ ਆਗੂਆਂ ਦੀ ਅਗਵਾਈ ਵਿਚ 100 ਤੋਂ ਵੱਧ ਸੇਵਾਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਬੇਅਦਬੀ ਕਰ ਕੇ ਅਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਝੂਠ ਬੋਲ ਕੇ ਬੱਜਰ ਗੁਨਾਹ ਕੀਤਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਵੀ ਚਿਤਾਵਨੀ ਦਿੱਤੀ ਕਿ ਮੁੱਖ ਮੰਤਰੀ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੋਂ ਇਹ ਵੀ ਮੰਗ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਆਪਣੀਆਂ ਗਲਤੀਆਂ ਮੰਨ ਕੇ ਬਾਅਦ ਵਿਚ ਮੁੱਕਰ ਰਿਹਾ ਹੈ, ਉਸ ’ਤੇ ਵੀ ਸਿੱਖੀ ਸਿਧਾਂਤਾਂ ਮੁਤਾਬਕ ਕਾਰਵਾਈ ਕੀਤੀ ਜਾਵੇ।
ਪਿਛਲੀ ਖ਼ਬਰ ਯੋਗਰਾਜ ਨੇ ਪੁਰਾਣਾ ਸ਼ਾਲਾ ਵਿਖੇ ਜੇ.ਈ ਵਜੋਂ ਚਾਰਜ ਸੰਭਾਲਿਆ ਅਗਲੀ ਖ਼ਬਰ ਬੱਬਰੀ ਬਾਈਪਾਸ ਧਰਨੇ ਵਿਚ ਜਾ ਰਹੇ ਲੋਕਾਂ ਨੂੰ ਪੁਲਿਸ ਵਲੋਂ ਰਸਤੇ ’ਚ ਰੋਕਣ ਦੀ ਕੋਸ਼ਿਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।