ਪਠਾਨਕੋਟ, 17 ਜੂਨ (ਸੰਧੂ)-ਪਠਾਨਕੋਟ, ਸ਼ਹਿਰ ਦੇ ਪ੍ਰਮੁੱਖ ਨੋਵਲਟੀ ਮਾਲ ਵਿਚ ਸਥਿਤ ਫਨ ਸਟੇਸ਼ਨ ਅੱਜ ਪਠਾਨਕੋਟ ਹੀ ਨਹੀਂ ਸਗੋਂ ਨੇੜਲੇ ਇਲਾਕਿਆਂ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਆਉਣ ਵਾਲੇ ਲੋਕਾਂ ਲਈ ਮਨੋਰੰਜਨ ਦਾ ਸਭ ਤੋਂ ਪਸੰਦੀਦਾ ਕੇਂਦਰ ਬਣ ਚੁੱਕਾ ਹੈ। ਆਧੁਨਿਕ ਸਹੂਲਤਾਂ ਅਤੇ ਵਿਸ਼ਵ ਪੱਧਰੀ ਗੇਮਿੰਗ ਤਜਰਬੇ ਕਾਰਨ ਹਰ ਰੋਜ਼ ਵੱਡੀ ਗਿਣਤੀ ਵਿਚ ਪਰਿਵਾਰ, ਬੱਚੇ ਅਤੇ ਨੌਜਵਾਨ ਇੱਥੇ ਪਹੁੰਚ ਰਹੇ ਹਨ। ਫਨ ਸਟੇਸ਼ਨ ਵਿਚ ਛੋਟੇ ਬੱਚਿਆਂ ਲਈ ਵਿਸ਼ੇਸ਼ ਕਿਡਜ਼ ਜ਼ੋਨ, ਰਾਈਡਾਂ ਅਤੇ ਮਨੋਰੰਜਕ ਗੇਮਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜਦਕਿ ਨੌਜਵਾਨਾਂ ਲਈ ਬੌਲਿੰਗ ਐਲੀ, ਸਨੂਕਰ ਟੇਬਲ ਅਤੇ ਕਈ ਰੋਮਾਂਚਕ ਐਡਵੈਂਚਰ ਗੇਮਾਂ ਉਪਲੱਬਧ ਹਨ। ਇਹ ਸਾਰੀਆਂ ਸਹੂਲਤਾਂ ਇਕ ਹੀ ਛੱਤ ਹੇਠ ਹੋਣ ਕਾਰਨ ਫਨ ਸਟੇਸ਼ਨ ਪਰਿਵਾਰਾਂ ਅਤੇ ਦੋਸਤਾਂ ਦੇ ਗਰੁੱਪਾਂ ਲਈ ਖਾਸ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੋਵਲਟੀ ਮਾਲ ਦੇ ਮੈਨੇਜਰ ਯਸ਼ ਨੇ ਦੱਸਿਆ ਕਿ ਫਨ ਸਟੇਸ਼ਨ ਦਾ ਉਦੇਸ਼ ਲੋਕਾਂ ਨੂੰ ਸੁਰੱਖਿਅਤ, ਆਧੁਨਿਕ ਅਤੇ ਯਾਦਗਾਰ ਮਨੋਰੰਜਨ ਦਾ ਅਨੁਭਵ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਗ੍ਰਾਹਕਾਂ ਦੀ ਪਸੰਦ ਨੂੰ ਧਿਆਨ ਵਿਚ ਰੱਖਦੇ ਹੋਏ ਸਮੇਂ-ਸਮੇਂ ’ਤੇ ਨਵੀਆਂ ਗੇਮਾਂ ਅਤੇ ਆਕਰਸ਼ਕ ਗਤੀਵਿਧੀਆਂ ਸ਼ੁਰੂ ਕੀਤੀਆਂ ਜਾਂਦੀਆਂ ਹਨ। ਮੈਨੇਜਰ ਯਸ਼ ਨੇ ਕਿਹਾ ਕਿ ਬੌਲਿੰਗ ਅਤੇ ਸਨੂਕਰ ਵਰਗੀਆਂ ਖੇਡਾਂ ਨੂੰ ਨੌਜਵਾਨਾਂ ਵਲੋਂ ਖਾਸ ਤੌਰ ’ਤੇ ਪਸੰਦ ਕੀਤਾ ਜਾ ਰਿਹਾ ਹੈ। ਜਦਕਿ ਬੱਚਿਆਂ ਲਈ ਸੁਰੱਖਿਅਤ ਅਤੇ ਮਨੋਰੰਜਕ ਵਾਤਾਵਰਨ ਉਪਲੱਬਧ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਨਮ ਦਿਨ ਪਾਰਟੀਆਂ, ਸਕੂਲੀ ਸਮੂਹਾਂ ਅਤੇ ਪਰਿਵਾਰਕ ਸਮਾਗਮਾਂ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਫਨ ਸਟੇਸ਼ਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇੱਥੇ ਹਰ ਉਮਰ ਵਰਗ ਲਈ ਕੁਝ ਨਾ ਕੁਝ ਖਾਸ ਹੈ। ਇਸੇ ਕਾਰਨ ਇਹ ਮਨੋਰੰਜਨ ਕੇਂਦਰ ਪਠਾਨਕੋਟ ਖੇਤਰ ਦਾ ਇਕ ਪ੍ਰਮੁੱਖ ਫੈਮਿਲੀ ਐਂਟਰਟੇਨਮੈਂਟ ਡੈਸਟੀਨੇਸ਼ਨ ਬਣ ਕੇ ਉਭਰਿਆ ਹੈ। ਛੁੱਟੀਆਂ ਅਤੇ ਵੀਕਐਂਡ ਦੌਰਾਨ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜੋ ਇਸ ਦੀ ਲੋਕਪ੍ਰਿਯਤਾ ਦਾ ਸਬੂਤ ਹੈ।