ਨਰੋਟ ਮਹਿਰਾ, 17 ਜੂਨ (ਰਾਜ ਕੁਮਾਰੀ)-ਪਠਾਨਕੋਟ-ਅੰਮ੍ਰਿਤਸਰ ਕੌਮੀ ਮਾਰਗ ਸਰਨਾ ਸਥਿਤ ਓਵਰ ਬ੍ਰਿਜ ’ਤੇ ਇਕ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਜਾਣਕਾਰੀ ਅਨੁਸਾਰ ਟਰੱਕ ਦਾ ਸਟੇਰਿੰਗ ਜਾਮ ਹੋਣ ਕਰਕੇ ਰੇਲਿੰਗ ਤੋੜਦਾ ਹੋਇਆ ਸਰਵਿਸ ਲਾਈਨ ’ਤੇ ਜਾ ਡਿੱਗਾ। ਜਦੋਂ ਟਰੱਕ ਡਿੱਗਿਆ ਉਸ ਮੌਕੇ ਕੋਈ ਸਰਵਿਸ ਲੈਣ ’ਤੇ ਨਹੀਂ ਸੀ। ਜਿਸ ਕਾਰਨ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ।